ਕੋਵਿਡ-19 ਮਹਾਮਾਰੀ ਦੌਰਾਨ ਭਾਈਚਾਰੇ ਦੀ ਸੇਵਾ ਕਰਨ ਲਈ ''ਸੇਵਾ ਇੰਟਨਨੈਸ਼ਨਲ'' ਸਨਮਾਨਿਤ

Sunday, Nov 22, 2020 - 10:59 AM (IST)

ਕੋਵਿਡ-19 ਮਹਾਮਾਰੀ ਦੌਰਾਨ ਭਾਈਚਾਰੇ ਦੀ ਸੇਵਾ ਕਰਨ ਲਈ ''ਸੇਵਾ ਇੰਟਨਨੈਸ਼ਨਲ'' ਸਨਮਾਨਿਤ

ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀ ਗੈਰ ਸਰਕਾਰੀ ਸੰਗਠਨ 'ਸੇਵਾ ਇੰਟਰਨੈਸ਼ਨਲ' ਨੂੰ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਦੌਰਾਨ ਅਮਰੀਕਾ ਦੇ ਵਿਭਿੰਨ ਭਾਈਚਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ਾਂ ਦੇ ਲਈ 'ਨਿਊਯਾਰਕ ਲਾਈਫ ਫਾਊਂਡੇਸ਼ਨ' ਨੇ 50,000 ਡਾਲਰ ਦੇ 'ਲਵ ਟੇਕਸ ਐਕਸ਼ਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। 'ਸੇਵਾ ਇੰਟਰਨੈਸ਼ਨਲ' ਦੇ ਪ੍ਰਧਾਨ ਅਰੂਣ ਕਾਂਕਣੀ ਨੂੰ ਅਮਰੀਕਾ ਦੇ ਉਹਨਾਂ 35 ਭਾਈਚਾਰਕ ਮੈਂਬਰਾਂ ਵਿਚ ਚੁਣਿਆ ਗਿਆ ਹੈ, ਜਿਹਨਾਂ ਨੂੰ ਕੋਵਿਡ-19 ਗਲੋਬਲ ਮਹਾਮਰੀ ਨਾਲ ਨਜਿੱਠਣ ਲਈ ਅਸਧਾਰਨ ਜਨ ਸੇਵਾ ਦੇ ਕਾਰਨ ਪੁਰਸਕਾਰ ਦੇ ਲਈ ਚੁਣਿਆ ਗਿਆ।

ਇਸ ਪੁਰਸਕਾਰ ਰਾਸ਼ੀ ਨਾਲ ਟੈਕਸਾਸ ਦੀ ਹੈਰਿਸ ਕਾਊਂਟੀ ਵਿਚ ਕਮਜ਼ੋਰ ਭਾਈਚਾਰਿਆਂ ਨੂੰ ਭੋਜਨ ਦੀ ਕਿੱਟ, ਨਿੱਜੀ ਸੁਰੱਖਿਆ ਉਪਕਰਨ ਅਤੇ ਹੈਂਡ ਸੈਨੇਟਾਈਜ਼ਰ ਆਦਿ ਵੰਡੇ ਜਾਣਗੇ। ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੂੰ ਸਿੱਖਿਆ ਦੇ ਲਈ ਮਦਦ ਮੁਹੱਈਆ ਕਰਾਈ ਜਾਵੇਗੀ। ਹਿਊਸਟਨ ਵਸਨੀਕ ਕਾਂਕਣੀ ਨੇ ਕਿਹਾ,''ਇਹ ਬਹੁਤ ਉਤਸ਼ਾਹਿਤ ਕਰਨ ਵਾਲਾ ਪੁਰਸਕਾਰ ਹੈ, ਜਿਸ ਦੇ ਲਈ ਮੈਂ ਬਹੁਤ ਧੰਨਵਾਦੀ ਹਾਂ।'' ਉਹਨਾਂ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਨਿਰਸਵਾਰਥ ਕੰਮ ਦੇ ਸਿਧਾਂਤ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸਾਡੇ ਕਾਰਕੁੰਨਾਂ ਨੇ ਨਿਰਸਵਾਰਥ ਕਰਨ ਦੀ ਭਾਵਨਾ ਨੂੰ ਗ੍ਰਹਿਣ ਕੀਤਾ ਹੈ। ਇਹ ਪੁਰਸਕਾਰ ਸਾਡੇ ਕਾਰਕੁੰਨਾਂ ਦੀ ਇਸੇ ਭਾਵਨਾ ਨੂੰ ਸਨਮਾਨਿਤ ਕਰਦਾ ਹੈ।'' ਕਾਂਕਣੀ ਨੇ ਇਹ ਪੁਰਸਕਾਰ ਦੇਣ ਦੇ ਲਈ 'ਨਿਊਯਾਰਕ ਲਾਈਫ ਫਾਊਂਡੇਸ਼ਨ' ਦਾ ਸ਼ੁਕਰੀਆ ਅਦਾ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਟੋਰਾਂਟੋ ਤੇ ਪੀਲ ਰੀਜਨ 'ਚ ਲੋਕਾਂ ਵੱਲੋਂ ਖ਼ਰੀਦਦਾਰੀ ਲਈ ਮੁੜ ਹਫੜਾ-ਦਫੜੀ ਦੀਆਂ ਖ਼ਬਰਾਂ

'ਨਿਊਯਾਰਕ ਲਾਈਫ' ਦੇ ਮੈਂਬਰ ਅਤੇ 'ਸੇਵਾ ਇੰਟਰਨੈਸ਼ਨਲ' ਦੇ ਸਮਰਥਕ ਰਮੇਸ਼ ਚੇਰੀਵੀਰਾਲਾ ਨੇ ਕਾਂਕਣੀ ਨੂੰ ਇਸ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਸੀ। ਚੇਰੀਵੀਰਾਲਾ ਨੇ ਕਿਹਾ,''ਮੈਂ ਜਾਣਦਾ ਹਾਂ ਕਿ 'ਸੇਵਾ ਇੰਟਰਨੈਸ਼ਨਲ' ਦੇ ਕਾਰਕੁੰਨ ਕਿੰਨਾ ਚੰਗਾ ਕੰਮ ਕਰਦੇ ਹਨ। ਮੈਂ ਦੇਖਿਆ ਹੈ ਕਿ ਅਰੂਣ ਕਾਂਕਣੀ ਕਿਸ ਅਨੁਸ਼ਾਸਨ ਅਤੇ ਲਗਨ ਨਾਲ ਸੰਸਥਾ ਦੀ ਅਗਵਾਈ ਕਰਦੇ ਹਨ।''


author

Vandana

Content Editor

Related News