US : ''ਸਿੱਖਸ ਆਫ ਅਮਰੀਕਾ'' ਦੀ ਟੀਮ ਵਲੋਂ ਮੀਕਾ ਸਿੰਘ ਸਨਮਾਨਿਤ

09/06/2019 11:30:34 AM

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)— ਬੀਤੇ ਦਿਨ ਮੀਕਾ ਸਿੰਘ ਮਸ਼ਹੂਰ ਫਿਲਮੀ ਗਾਇਕ, ਕਲਾਕਾਰ, ਅਦਾਕਾਰ, ਗੀਤਕਾਰ, ਰੈਪਰ ਜੋ ਅੱਜ-ਕਲ੍ਹ ਅਮਰੀਕਾ ਵਿੱਚ ਆਪਣੇ ਸ਼ੋਆਂ ਲਈ ਆਏ ਹੋਏ ਹਨ, ਨੂੰ ਸਨਮਾਨਿਤ ਕੀਤਾ ਗਿਆ। ਵਰਜੀਨੀਆ ਸ਼ੋਅ ਤੋਂ ਬਾਅਦ ਉਨ੍ਹਾਂ ਵਲੋਂ ਮੈਰੀਲੈਂਡ ਦੇ ਵਿਕਲਾਂਗ ਕੇਂਦਰ ਸੈਂਟਰ ਫਾਰ ਸੋਸ਼ਲ ਚੇਂਜ ਦਾ ਦੌਰਾ ਕੀਤਾ ਗਿਆ, ਜਿੱਥੇ ਜਸਦੀਪ ਸਿੰਘ ਜੱਸੀ ਸੀ.ਈ.ਓ. ਅਤੇ ਸਾਜਿਦ ਤਰਾਰ ਸੀ.ਸੀ.ਈ.ਓ. ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਪਰੰਤ ਵਿਕਲਾਂਗ ਸੰਸਥਾ ਦੀ ਕਾਰਗੁਜ਼ਾਰੀ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ। ਜਿੱਥੇ ਉਨ੍ਹਾਂ ਨੇ ਵਿਕਲਾਂਗ ਬੀਬੀਆਂ ਨਾਲ ਗੱਲਬਾਤ ਕੀਤੀ ਅਤੇ ਸੁੱਖ ਸਹੂਲਤਾਂ ਦੀ ਜਾਣਕਾਰੀ ਲਈ।

ਮੀਕਾ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਉੱਤਮ ਸੇਵਾ ਹੈ, ਜਿਸ ਨੂੰ ਜੱਸੀ-ਸਾਜਿਦ ਦੀ ਜੋੜੀ ਬਾਖੂਬੀ ਨਿਭਾਅ ਰਹੀ ਹੈ। ਉਨ੍ਹਾਂ ਸੰਖੇਪ ਸ਼ਬਦਾਂ ਵਿੱਚ ਕਿਹਾ ਕਿ ਜੋ ਕੁਝ ਕੀਤਾ ਜਾ ਰਿਹਾ ਹੈ, ਇਹ ਸਭ ਕੁਝ ਉਸ ਵਾਹਿਗੁਰੂ-ਅੱਲਾ ਪਾਕ ਦੀ ਬਖਸ਼ਿਸ਼ ਹੈ। ਮੈਂ ਇਨ੍ਹਾਂ ਸਖਸ਼ੀਅਤਾਂ ਨੂੰ ਸਲਾਮ ਕਰਦਾ ਹਾਂ।

PunjabKesari

ਜਸਦੀਪ ਸਿੰਘ ਦੀ ਅਗਵਾਈ ਵਿੱਚ 'ਸਿੱਖਸ ਆਫ ਅਮਰੀਕਾ' ਦੀ ਟੀਮ ਨੇ ਸਿਰੋਪਾਓ ਅਤੇ ਸਾਈਟੇਸ਼ਨ ਨਾਲ ਮੀਕਾ ਸਿੰਘ ਨੂੰ ਸਨਮਾਨਿਤ ਕੀਤਾ। ਮੀਕਾ ਸਿੰਘ ਦੀ ਪੰਜਾਬੀ ਬੋਲੀ ਅਤੇ ਫਿਲਮ ਇੰਡਸਟਰੀ ਨੂੰ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਦੀ ਮਿਹਨਤ, ਤਜ਼ਰਬਾ ਅਤੇ ਸਮਰਪਿਤਪੁਣਾ ਉਨ੍ਹਾਂ ਦੀ ਸਖਸ਼ੀਅਤ ਵਿੱਚੋਂ ਆਮ ਝਲਕਦਾ ਹੈ। ਮੀਕਾ ਸਿੰਘ ਨੇ ਅਜਿਹੀ ਸੰਸਥਾ ਹਿੰਦੋਸਤਾਨ ਵਿੱਚ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਜਿਸ ਸਬੰਧੀ ਬੰਦ ਕਮਰਾ ਮੀਟਿੰਗ ਸੀ.ਈ.ਓ. ਜੱਸੀ ਸਿੰਘ ਤੇ ਸਾਜਿਦ ਤਰਾਰ ਨਾਲ ਹੋਈ।

ਦੁਪਿਹਰ ਦੇ ਭੋਜ ਤੇ ਉਨ੍ਹਾਂ ਸਿੱਖਸ ਆਫ ਅਮਰੀਕਾ ਨਾਲ ਵਿਚਾਰਾਂ ਕੀਤੀਆਂ ਅਤੇ ਭਵਿੱਖ ਵਿੱਚ ਮੁੜ ਮਿਲਣ ਦਾ ਵਾਅਦਾ ਕੀਤਾ। ਸਮੁੱਚੇ ਤੌਰ ਤੇ ਉਹ ਸੈਂਟਰ ਫਾਰ ਸੋਸ਼ਲ ਚੇਂਜ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹੋਏ। ਇਸ ਸਮੇਂ ਉਨ੍ਹਾਂ ਨਾਲ ਬਲਜਿੰਦਰ ਸਿੰਘ ਸ਼ੰਮੀ, ਡਾ. ਸੁਰਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਸੋਨੀ, ਮਨਿੰਦਰ ਸਿੰਘ ਸੇਠੀ, ਦਲਵੀਰ ਸਿੰਘ, ਗੁਰਚਰਨ ਸਿੰਘ, ਗੁਰਿੰਦਰ ਸਿੰਘ ਸੇਠੀ, ਨੋਨੀ ਸਿੰਘ, ਪ੍ਰਿਤਪਾਲ ਸਿੰਘ ਲੱਕੀ, ਜੈ ਨਿਬੋਰ ਇਸ ਕਾਰਗੁਜ਼ਾਰੀ ਸਮੇਂ ਨਾਲ ਮੋਜੂਦ ਸਨ।


Vandana

Content Editor

Related News