ਅਮਰੀਕਾ : ਕੰਵਲਜੀਤ ਸਿੰਘ ਸੋਨੀ ਦਾ ਯੂ-ਟਰਨ, 12 ਘੰਟੇ ਬਾਅਦ ਵਾਪਸ ਲਿਆ ਅਸਤੀਫ਼ਾ

02/22/2021 5:02:16 PM

ਵਾਸ਼ਿੰਗਟਨ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਅਫੇਅਰਜ਼ ਵਿੰਗ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਵੱਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਵਤੀਰੇ ਨੂੰ ਲੈ ਕੇ ਆਪਣੇ ਆਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਸ ਤੋਂ ਤਕਰੀਬਨ 12 ਕੁ ਘੰਟੇ ਦਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਸੋਨੀ ਵੱਲੋਂ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਗਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਜਹਾਜ਼ ਹਾਦਸੇ ਮਗਰੋਂ ਬੋਇੰਗ 777 ਦੀਆਂ 24 ਫਲਾਈਟਾਂ 'ਤੇ ਲੱਗੀ ਪਾਬੰਦੀ

ਉਹਨਾਂ ਅਸਤੀਫ਼ੇ ਤੋ ਬਾਅਦ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਲਿਖਿਆ ਹੈ ਕਿ ਬੀਜੇਪੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਪਾਰਟੀ ਦੇ ਕਾਫ਼ੀ ਫ਼ੋਨ ਆਏ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਜਲਦੀ ਤੋ ਜਲਦੀ ਕਿਸਾਨੀ ਮਸਲੇ ਹੱਲ ਕਰ ਦੇਣਗੇ ਅਤੇ ਆਪ ਆਪਣਾ ਅਸਤੀਫ਼ਾ ਵਾਪਿਸ ਲੈ ਲਵੋ। ਦੂਜੇ ਪਾਸੇ ਅਮਰੀਕਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਵੀ ਉਸ ਦੀ ਨੋਟੰਕੀ ਨੂੰ ਦੇਖ ਕੇ ਉਸ ਤੋਂ ਪਿੱਛੇ ਹੱਟ ਗਏ ਹਨ। ਇੱਥੇ ਜ਼ਿਕਰਯੋਗ ਹੈ ਕਿ ਲੰਘੇ ਮਹੀਨੇ ਵਿਚ ਇੱਥੋਂ ਦੇ ਬੀਜੇਪੀ ਸਿੱਖ ਅਫੇਅਰਜ ਦੇ ਜਿੰਨੇ ਵੀ ਇੱਥੇ ਅਹੁਦੇਦਾਰ ਸਨ ਉਹਨਾਂ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਆਪਣੇ-ਆਪਣੇ ਆਹੁਦਿਆ ਤੋਂ ਅਸਤੀਫ਼ੇ ਦੇ ਦਿੱਤੇ ਸਨ। ਸਿਰਫ ਹੁਣ ਇਹੋ ਹੀ ਇੱਕਲਾ ਇੱਥੇ ਆਹੁਦੇਦਾਰ ਹੈਅਤੇ ਬੀਜੇਪੀ ਦੇ ਸਿੱਖ ਅਫੇਅਰਜ ਵਿੰਗ ਦਾ ਇੱਥੇ ਭੋਗ ਪੈ ਚੁੱਕਾ ਹੈ।


Vandana

Content Editor

Related News