ਅਮਰੀਕਾ : ਸਰਹੱਦ ਪਾਰੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ''ਚ ਭਾਰੀ ਵਾਧਾ

Wednesday, Feb 24, 2021 - 01:08 PM (IST)

ਅਮਰੀਕਾ : ਸਰਹੱਦ ਪਾਰੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ''ਚ ਭਾਰੀ ਵਾਧਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਸਰਹੱਦ ਪਾਰ ਤੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਪਿਛਲੇ ਦਿਨਾਂ ਵਿੱਚ ਦੱਖਣੀ ਸਰਹੱਦ ਦੇ ਨਾਲ ਹਿਰਾਸਤ ਵਿੱਚ ਲਏ ਗਏ ਪ੍ਰਵਾਸੀ ਬੱਚਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਸ ਗਿਣਤੀ ਨੇ ਸਰਕਾਰ ਦੁਆਰਾ ਇਹਨਾਂ ਬੱਚਿਆਂ ਦੇ ਰਹਿਣ ਲਈ ਜਾਰੀ ਕੀਤੇ ਗਏ ਸਥਾਨਾਂ ਦੀ ਯੋਗਤਾ ਨੂੰ ਤਣਾਅਪੂਰਨ ਬਣਾ ਦਿੱਤਾ ਹੈ। 

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਹਫਤੇ, ਅਮਰੀਕਾ ਦੇ ਬਾਰਡਰ ਏਜੰਟਾਂ ਨੇ 1,500 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਐਤਵਾਰ ਦੇ ਦਿਨ ਵੀ 300 ਹੋਰ ਨਾਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਹਨਾਂ ਬੱਚਿਆਂ ਦੁਆਰਾ ਸਰਹੱਦ ਪਾਰ ਕਰਨ ਦੇ ਨਿਰੰਤਰ ਵਾਧੇ ਦੇ ਕਾਰਨ, ਇਹਨਾਂ ਦੀ ਰਿਹਾਇਸ਼ ਲਈ ਕੇਂਦਰੀ ਏਜੰਸੀਆਂ ਦੁਆਰਾ ਪ੍ਰਬੰਧ ਕੀਤੇ ਗਏ 8,000 ਉਪਲੱਬਧ ਬਿਸਤਿਆਂ ਵਿੱਚੋਂ 90% ਦੇ ਕਰੀਬ ਭਰ ਰਹੇ ਹਨ।  

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਪੰਜਾਬਣ ਪੁਲਸ ਅਫਸਰ ਨੇ ਕੀਤੀ ਖੁਦਕੁਸ਼ੀ

ਸੋਮਵਾਰ ਤੱਕ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚ ਐਚ ਐਸ) ਦੀ ਸ਼ਾਖਾ, ਰਿਫਿਊਜੀ ਰੀਸੈਟਲਮੈਂਟ ਆਫਿਸ ਦੁਆਰਾ ਰੱਖੇ ਗਏ ਬੱਚਿਆਂ ਦੀ ਗਿਣਤੀ 7,100 ਤੇ ਪਹੁੰਚ ਗਈ ਹੈ। ਅਮਰੀਕਾ ਦੇ ਕਾਨੂੰਨ ਦੇ ਤਹਿਤ, ਸੀ ਬੀ ਪੀ ਨੂੰ ਜ਼ਿਆਦਾਤਰ ਇਕੱਲੇ ਗੈਰਕਾਨੂੰਨੀ ਬੱਚਿਆਂ ਨੂੰ ਹਿਰਾਸਤ ਵਿੱਚ ਲੈਣ ਦੇ ਤਿੰਨ ਦਿਨਾਂ ਦੇ ਅੰਦਰ ਸ਼ਰਨਾਰਥੀ ਦਫਤਰ ਵਿੱਚ ਤਬਦੀਲ ਕਰਨ ਦੀ ਜਰੂਰਤ ਹੁੰਦੀ ਹੈ ਅਤੇ ਸ਼ੁੱਕਰਵਾਰ ਨੂੰ ਤਕਰੀਬਨ 750 ਬੱਚੇ ਸੀ ਬੀ ਪੀ ਦੀ ਹਿਰਾਸਤ ਵਿੱਚੋਂ ਸ਼ਰਨਾਰਥੀ ਦਫਤਰ ਦੀ ਨਿਗਰਾਨੀ ਅਧੀਨ ਸਹੂਲਤਾਂ ਵਿੱਚ ਜਗ੍ਹਾ ਲਈ ਉਡੀਕ ਕਰ ਰਹੇ ਸਨ।


author

Vandana

Content Editor

Related News