ਅਮਰੀਕਾ : ਕੋਰੋਨਾ ਵੈਕਸੀਨ ਨਾ ਲਗਵਾਉਣ ਕਾਰਨ ਹਸਪਤਾਲ ਨੇ ਲਗਭਗ 175 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

Thursday, Sep 30, 2021 - 10:29 PM (IST)

ਅਮਰੀਕਾ : ਕੋਰੋਨਾ ਵੈਕਸੀਨ ਨਾ ਲਗਵਾਉਣ ਕਾਰਨ ਹਸਪਤਾਲ ਨੇ ਲਗਭਗ 175 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਨਾਰਥ ਕੈਰੋਲਿਨਾ 'ਚ ਨੋਵਾਂਤ ਹੈਲਥ ਸਿਸਟਮ ਇੱਕ ਪ੍ਰਮੁੱਖ ਹਸਪਤਾਲ ਚੇਨ ਹੈ। ਇਸ ਹਸਪਤਾਲ ਪ੍ਰਣਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਲਗਭਗ 175 ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੇ ਆਦੇਸ਼ ਦੀ ਪਾਲਣਾ ਨਾ ਕਰਨ ਕਰਕੇ ਨੌਕਰੀ ਤੋਂ ਕੱਢਿਆ ਹੈ।

ਇਹ ਵੀ ਪੜ੍ਹੋ : ਭਵਿੱਖ 'ਚ ਜਾਨਵਰਾਂ ਨਾਲ ਮਨੁੱਖਾਂ 'ਚ ਹੋਣ ਵਾਲੇ ਉੱਚ ਜੋਖਮ ਵਾਲੇ ਵਾਇਰਸ ਦਾ ਅਨੁਮਾਨ ਲਗਾਏਗਾ AI

ਨੋਵਾਂਤ ਹੈਲਥ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ ਹਫਤੇ ਵੈਕਸੀਨ ਦੇ ਨਿਯਮਾਂ ਦੇ ਕਾਰਨ ਮੁਅੱਤਲ ਕੀਤੇ ਗਏ 375 ਕਰਮਚਾਰੀਆਂ 'ਚੋਂ 200 ਕਰਮਚਾਰੀ ਟੀਕਾਕਰਨ ਦੀ ਆਖਰੀ ਮਿਤੀ ਤੱਕ ਟੀਕਾ ਲਗਵਾਉਣ ਲਈ ਰਾਜ਼ੀ ਹੋ ਗਏ ਸਨ। ਹਸਪਤਾਲ ਸਿਸਟਮ ਅਨੁਸਾਰ ਇਸ ਸਿਹਤ ਪ੍ਰਣਾਲੀ ਦੇ 99 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਹੁਣ ਟੀਕੇ ਦੇ ਆਦੇਸ਼ ਦੇ ਹੱਕ 'ਚ ਹਨ, ਜਿਨ੍ਹਾਂ 'ਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੇ ਮਨਜ਼ੂਰਸ਼ੁਦਾ ਧਾਰਮਿਕ ਜਾਂ ਮੈਡੀਕਲ ਟੀਕੇ ਦੀ ਛੋਟ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ : ਪੇਸ਼ਾਵਰ 'ਚ ਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕਤਲ

ਇਸ ਵਿੰਸਟਨ ਸਲੇਮ ਅਧਾਰਿਤ ਸਿਹਤ ਪ੍ਰਣਾਲੀ ਦੇ 15 ਹਸਪਤਾਲਾਂ, 800 ਕਲੀਨਿਕਾਂ ਅਤੇ ਸੈਂਕੜੇ ਆਊਟਪੇਸ਼ੇਂਟ ਸਹੂਲਤਾਂ 'ਚ 35,000 ਤੋਂ ਵੱਧ ਕਰਮਚਾਰੀ ਹਨ। ਇਸ ਹਸਪਤਾਲ ਦੁਆਰਾ ਕਰਮਚਾਰੀਆਂ ਦੀ ਮੁਅੱਤਲੀ ਰਾਸ਼ਟਰਪਤੀ ਬਾਈਡੇਨ ਦੁਆਰਾ ਫੈਡਰਲ ਕਰਮਚਾਰੀਆਂ, ਸਿਹਤ ਸੰਭਾਲ ਸਟਾਫ ਅਤੇ 100 ਤੋਂ ਵੱਧ ਕਰਮਚਾਰੀਆਂ ਵਾਲੇ ਕਾਰੋਬਾਰਾਂ ਲਈ ਟੀਕੇ ਜਾਂ ਟੈਸਟ ਦੀਆਂ ਜ਼ਰੂਰਤਾਂ ਦੀ ਘੋਸ਼ਣਾ ਕਰਨ ਤੋਂ ਬਾਅਦ ਹੋਈ ਹੈ।

ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News