ਅਮਰੀਕਾ : ਨਿਊਯਾਰਕ ''ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ

01/06/2021 3:46:35 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਮਾਮਲਾ ਮਿਲਿਆ ਹੈ। ਨਿਊਯਾਰਕ ਦੇ ਗਵਰਨਰ ਨੇ ਇਕ ਕਾਨਫਰੰਸ ਕਾਲ ਰਾਹੀਂ ਕੋਰੋਨਾ ਵਾਇਰਸ ਦੇ ਇਸ ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਨਿਊਯਾਰਕ ਦੇ ਉੱਪਰੀ ਭਾਗ ਵਿਚ ਰਹਿਣ ਵਾਲੇ ਲਗਭਗ 60 ਕੁ ਸਾਲਾ ਵਿਅਕਤੀ ਵਿਚ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਿਆ। ਗਵਰਨਰ ਐਂਡਰਿਊ ਕੁਓਮੋ ਅਨੁਸਾਰ ਸਾਰਤੋਗਾ ਕਾਉਂਟੀ ਦੇ ਇਸ ਪੀੜਤ ਵਿਅਕਤੀ ਨੇ ਹਾਲ ਹੀ ਵਿਚ ਕੋਈ ਯਾਤਰਾ ਨਹੀਂ ਕੀਤੀ। ਇਹ ਵਿਅਕਤੀ ਸਾਰਤੋਗਾ ਸਪ੍ਰਿੰਗਜ਼ ਵਿਚ ਗਹਿਣਿਆਂ ਦੀ ਦੁਕਾਨ ਵਿਚ ਕੰਮ ਕਰਦਾ ਹੈ।

ਗਵਰਨਰ ਨੇ 18 ਤੋਂ 24 ਦਸੰਬਰ ਵਿਚਕਾਰ 404 ਬ੍ਰਾਡਵੇਅ ਤੇ ਐੱਨ ਫੌਕਸ ਜਵੈਲਰਜ਼ ਨਾਲ ਸੰਪਰਕ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਨਿਊਯਾਰਕ ਵਿਚ ਨਵੇਂ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ ਜਦਕਿ ਘੱਟੋ-ਘੱਟ ਤਿੰਨ ਹੋਰ ਸੂਬਿਆਂ ਨੇ ਹਾਲ ਹੀ ਵਿਚ ਨਵੇਂ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚ ਕੋਲੋਰਾਡੋ, ਕੈਲੀਫੋਰਨੀਆ ਅਤੇ ਫਲੋਰੀਡਾ ਆਦਿ ਸ਼ਾਮਲ ਹਨ। ਇਸ ਨਵੇਂ ਸਟ੍ਰੇਨ ਦੀ ਪਛਾਣ ਕਰਨ ਲਈ ਵਿਅਕਤੀਗਤ ਨਮੂਨਿਆਂ ਦੀ ਪੂਰੀ ਤਰ੍ਹਾਂ ਜੈਨੇਟਿਕ ਲੜੀਬੰਦੀ ਦੀ ਲੋੜ ਹੁੰਦੀ ਹੈ ਅਤੇ ਕੁਓਮੋ ਨੇ ਪਹਿਲਾਂ ਹੀ ਸੂਬੇ ਦੇ ਹਸਪਤਾਲਾਂ ਨੂੰ ਇਸ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਬੁੱਧਵਾਰ ਤੱਕ ਲੈਬਜ਼ ਨੇ 4,300 ਤੋਂ ਵੱਧ ਨਮੂਨਿਆਂ ਦੀ ਜੈਨੇਟਿਕ ਲੜੀਵਾਰ ਆਧਾਰ 'ਤੇ ਜਾਂਚ ਕੀਤੀ ਹੈ।


Lalita Mam

Content Editor

Related News