ਅਮਰੀਕੀ ਉਪ ਰਾਸ਼ਟਰਪਤੀ ਦੇ ਜਹਾਜ਼ ਨਾਲ ਟਕਰਾਈ ਚਿੜੀ, ਹੋਈ ਐਮਰਜੈਂਸੀ ਲੈਂਡਿੰਗ
Wednesday, Sep 23, 2020 - 12:03 PM (IST)

ਵਾਸ਼ਿੰਗਟਨ- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਦਾ ਜਹਾਜ਼ ਉਡਾਣ ਭਰਨ ਦੀ ਥੋੜ੍ਹੀ ਦੇਰ ਬਾਅਦ ਹੀ ਐਮਰਜੈਂਸੀ ਵਿਚ ਉਤਾਰਨਾ ਪਿਆ ਕਿਉਂਕਿ ਇਕ ਚਿੜੀ ਜਹਾਜ਼ ਨਾਲ ਟਕਰਾਅ ਗਈ ਸੀ। ਇਸ ਕਾਰਨ ਪਾਈਲਟ ਨੂੰ ਜਹਾਜ਼ ਨਿਊ ਹੈਮਪਰਸ਼ਾਇਰ ਹਵਾਈ ਅੱਡੇ 'ਤੇ ਸੁਰੱਖਿਆ ਕਾਰਨ ਵਾਪਸ ਉਤਾਰਨਾ ਪਿਆ।
ਵ੍ਹਾਈਟ ਹਾਊਸ ਨੇ ਦੱਸਿਆ ਕਿ ਪੇਂਸ ਨਿਊ ਹੈਮਪਰਸ਼ਾਇਰ ਦੇ ਗਿਲਫੋਰਡ ਦੇ ਕੋਲ ਇਕ ਚੋਣ ਪ੍ਰਚਾਰ ਪ੍ਰੋਗਰਾਮ ਵਿਚ ਹਿੱਸਾ ਲੈਣ ਪਿੱਛੋਂ ਵਾਸ਼ਿੰਗਟਨ ਵਾਪਸ ਪਰਤ ਰਹੇ ਸਨ। ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਏਅਰ ਫੋਰਸ ਟੂ ਜਹਾਜ਼ ਦੇ ਮੈਨਚੈਸਟਰ-ਬੋਸਟਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਬਾਅਦ ਹੀ ਇਸ ਨਾਲ ਇਕ ਚਿੜੀ ਟਕਰਾ ਗਈ। ਹਾਲਾਂਕਿ ਸਭ ਕੁਝ ਠੀਕ ਹੈ।
ਦੱਸ ਦਈਏ ਕਿ ਨਵੰਬਰ ਵਿਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣੀਆਂ ਹਨ, ਜਿਸ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਰਾਸ਼ਟਰਪਤੀ ਡੋਨਾਲ਼ਡ ਟਰੰਪ ਇਕ ਵਾਰ ਫਿਰ ਰੀਪਬਲਿਕਨ ਪਾਰਟੀ ਵਲੋਂ ਉਮੀਦਵਾਰ ਚੁਣੇ ਗਏ ਹਨ ਅਤੇ ਉੱਥੇ ਹੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਡੈਮੋਕ੍ਰੇਟਿਕ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ। ਦੋਹਾਂ ਵਿਚਕਾਰ ਸਖ਼ਤ ਟੱਕਰ ਹੁੰਦੀ ਦਿਸ ਰਹੀ ਹੈ। ਦੋਵੇਂ ਉਮੀਦਵਾਰ ਭਾਰਤੀਆਂ ਨੂੰ ਰਿਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।