ਅਮਰੀਕਾ 'ਚ ਹੁਣ ਪੁਲਸ ਨਾਲ 'ਗੇੜੇ' ਲਾਉਣਗੇ ਇਹ 'ਰੋਬੋਟ ਡਾਗ', ਲੋਕਾਂ ਕੀਤਾ ਵਿਰੋਧ
Sunday, Apr 18, 2021 - 03:54 AM (IST)
ਵਾਸ਼ਿੰਗਟਨ - ਨਿਊਯਾਰਕ ਦੇ ਮੈਨਹੱਟਨ ਦੀ ਇਕ ਰਿਹਾਇਸ਼ੀ ਇਮਾਰਤ ਵਿਚੋਂ 12 ਅਪ੍ਰੈਲ ਨੂੰ ਪੁਲਸ ਅਧਿਕਾਰੀਆਂ ਦਾ ਝੁੰਡ ਇਕ ਸ਼ਖਸ ਨੂੰ ਬਾਹਰ ਲਾਉਂਦਾ ਦੇਖਿਆ ਗਿਆ। ਉਸ ਸ਼ਖਸ ਇਕ ਬੰਦੂਕ ਸੀ ਅਤੇ ਉਹ ਇਕ ਮਹਿਲਾ ਅਤੇ ਉਸ ਦੇ ਬੱਚੇ ਨਾਲ ਅਪਾਰਟਮੈਂਟ ਵਿਚ ਲੁਕਿਆ ਸੀ। ਇਥੋਂ ਤੱਕ ਕਿ ਅਮਰੀਕੀਆਂ ਲਈ ਆਮ ਗੱਲ ਸੀ ਪਰ ਇਸ ਤੋਂ ਬਾਅਦ ਵਿਚੋਂ ਜੋ ਨਿਕਲਿਆ ਉਸ ਨਾਲ ਪੂਰੇ ਅਮਰੀਕਾ ਵਿਚ ਹੱਲਾ ਮਚ ਗਿਆ। ਦਰਅਸਲ ਪੁਲਸ ਨੇ ਇਸ ਦਸਤੇ ਨਾਲ ਇਕ 'ਡਾਗ ਰੋਬਟ' ਆਪਣੇ 4 ਪੈਰਾਂ 'ਤੇ ਬਾਹਰ ਨਿਕਲਿਆ। ਉਹ ਕਿਸੇ ਟ੍ਰੈਂਡ ਪੁਲਸ ਡਾਗ ਵਾਂਗ ਲੋਕਾਂ ਅਤੇ ਗੱਡੀਆਂ ਤੋਂ ਬੱਚਦੇ ਹੋਏ ਅੱਗੇ ਵਧ ਰਿਹਾ ਸੀ। ਇਹ ਨਜ਼ਾਰਾ ਕਿਸੇ ਸਾਇੰਸ ਫਿਕਸ਼ਨ ਫਿਲਮ ਜਿਹਾ ਸੀ।
ਇਹ ਵੀ ਪੜੋ - ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'
ਕਰੀਬ 33 ਕਿਲੋ ਭਾਰ ਵਾਲੇ ਇਸ ਰੋਬਟ ਡਾਗ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਹ ਡਾਗ ਕੈਮਰਿਆਂ, ਕਮਿਊਨਿਕੇਸ਼ਨ ਸਿਸਟਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈੱਸ ਸੀ। ਲੋਕਾਂ ਦਾ ਆਖਣਾ ਹੈ ਕਿ ਇਹ ਰੋਬਟ ਹਰ ਰੋਜ਼ ਵੱਧਦੀ ਪੁਲਸ ਦੀ ਤਾਕਤ ਦਾ ਪ੍ਰਤੀਕ ਹੈ। ਪੁਲਸ ਜਲਦ ਹੀ ਇਸ ਦੀ ਵਰਤੋਂ ਇਕ ਹਥਿਆਰ ਦੇ ਰੂਪ ਵਿਚ ਕਰੇਗੀ। ਖਾਸ ਤੌਰ 'ਤੇ ਅਸ਼ਵੇਤਾਂ ਅਤੇ ਪੀਪਲ ਵਿਦ ਕਲਰ ਖਿਲਾਫ।
ਇਹ ਵੀ ਪੜੋ - ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼
ਫਲਾਇਡ ਦੀ ਹੱਤਿਆ ਤੋਂ ਬਾਅਦ ਡਿਫੰਡ ਪੁਲਸ ਮੁਹਿੰਮ
ਮਈ 2020 ਵਿਚ ਪੁਲਸ ਦੀ ਬੇਰਹਿਮੀ ਦੇ ਚੱਲਦੇ ਅਸ਼ਵੇਤ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਡਿਫੰਡ ਪੁਲਸ ਭਾਵ ਪੁਲਸ 'ਤੇ ਖਰਚ ਘੱਟ ਕਰਨ ਦੀ ਮੁਹਿੰਮ ਚਲ ਰਹੀ ਹੈ। ਇਸ ਮੁਹਿੰਮ ਦਾ ਮਕਸਦ ਪੁਲਸ 'ਤੇ ਹੋਣ ਵਾਲਾ ਖਰਚ ਘੱਟ ਕਰ ਕੇ ਉਸ ਪੈਸੇ ਨੂੰ ਸਮਾਜਿਕ ਯੋਜਨਾਵਾਂ 'ਤੇ ਖਰਚ ਕਰਨਾ ਹੈ।
ਇਹ ਵੀ ਪੜੋ - US ਨੇਵੀ 'ਤੇ Alien's ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ
ਅਸ਼ਵੇਤ-ਲੈਟਿਨ ਨਾਗਰਿਕਾਂ ਲਈ ਖਤਰਾ
ਨਿਊਯਾਰਕ ਦੇ ਮੇਅਰ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਮਾਯਾ ਵਿਲੀ ਨੇ ਰੋਬੋਟ ਦੀ ਵਰਤੋਂ 'ਤੇ ਪੁਲਸ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਰੋਬੋਟ ਪੈਸੇ ਦੀ ਬਰਬਾਦੀ ਅਤੇ ਨਿਊਯਾਰਕ ਵਾਸੀਆਂ ਲਈ ਖਤਰਾ ਹੈ। ਉਨ੍ਹਾਂ ਦਾ ਆਖਣਾ ਹੈ ਕਿ 70 ਮਿਲੀਅਨ ਡਾਲਰ ਦੀ ਵਰਤੋਂ ਇਸ ਦੀ ਬਜਾਏ ਲੋਕਾਂ ਨੂੰ ਕੋਈ ਸਹੂਲਤ ਦੇਣ ਲਈ ਕੀਤੇ ਜਾਣੇ ਚਾਹੀਦੇ ਸਨ। ਨਿਊਯਾਰਕ ਹੁਣ ਅਸ਼ਵੇਤ ਅਤੇ ਲੈਟਿਨ ਨਾਗਰਿਕਾਂ ਲਈ ਇਕ ਹੋਰ ਖਤਰਾ ਹੈ।
ਇਹ ਵੀ ਪੜੋ - ਇਹ ਕੋਈ ਗੁਫਾ ਨਹੀਂ ਸਗੋਂ ਇਟਲੀ 'ਚ ਮਿੱਟੀ ਨਾਲ ਬਣੇ '3ਡੀ ਪ੍ਰਿੰਟਿਡ ਘਰ' ਨੇ (ਤਸਵੀਰਾਂ)
ਨਿਊਯਾਰਕ ਪੁਲਸ ਖਿਲਾਫ ਬਿੱਲ ਪਾਸ
ਨਿਊਯਾਰਕ ਸਿਟੀ ਕੌਂਸਲ ਨੇ ਪਿਛਲੀਆਂ ਗਰਮੀਆਂ ਵਿਚ ਬਿੱਲ ਪਾਸ ਕਰ ਨਿਊਯਾਰਕ ਪੁਲਸ ਡਿਪਾਰਟਮੈਂਟ ਨੂੰ ਉਸ ਕੋਲ ਮੌਜੂਦ ਸਰਵਿਲਾਂਸ ਦੇ ਉਪਕਰਣਾਂ ਸਬੰਧੀ ਦੱਸਣ ਨੂੰ ਮਜ਼ਬੂਰ ਕੀਤਾ ਸੀ। ਪੁਲਸ ਅਮਰੀਕਾ ਵਿਚ ਸਭ ਤੋਂ ਆਧੁਨਿਕ ਹੈ ਅਤੇ ਉਸ ਕੋਲ ਆਧੁਨਿਕ ਲਾਇਸੈਂਸ ਪਲੇਟ ਰੀਡਰਸ, ਸੈੱਲ-ਫੋਨ ਟ੍ਰੈਕਰ ਅਤੇ ਡ੍ਰੋਨ ਮੌਜੂਦ ਹਨ।
ਇਹ ਵੀ ਪੜੋ - ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ ਦੋਸ਼ੀ