ਅਮਰੀਕਾ ਦੀ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਗੈਰ-ਗੋਰੀ ਜੱਜ

Saturday, Feb 26, 2022 - 01:51 AM (IST)

ਅਮਰੀਕਾ ਦੀ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਗੈਰ-ਗੋਰੀ ਜੱਜ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸ਼ੁੱਕਰਵਾਰ ਨੂੰ ਕੇਤਾਂਜੀ ਬ੍ਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਦੀ ਜੱਜ ਵਜੋਂ ਨਾਮਜ਼ਦ ਕਰਨਗੇ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ। ਜੈਕਸਨ ਸੁਪਰੀਮ ਕੋਰਟ ਦੀ ਪਹਿਲੀ ਗੈਰ-ਗੋਰੀ ਮਹਿਲਾ ਜੱਜ ਹੋਵੇਗੀ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਆਲੀਸ਼ਾ ਨੂੰ ਭਾਰਤ ਵਾਪਸ ਲਿਆਉਣ ਲਈ ਮਾਪਿਆਂ ਨੇ ਕੀਤੀ ਮੰਗ

ਬਾਈਡੇਨ ਨੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਚੋਟੀ ਦੀ ਅਦਾਲਤ 'ਚ ਇਤਿਹਾਸਕ ਨਿਯੁਕਤੀ ਕਰਕੇ ਉਸ ਨੂੰ ਹੋਰ ਜ਼ਿਆਦਾ ਵਿਭਿੰਨਾ ਦੇਣਗੇ। ਜੈਕਸਨ ਫ਼ਿਲਹਾਲ ਫੈਡਰਲ ਕੋਰਟ ਆਫ਼ ਅਪੀਲਜ਼ 'ਚ ਜੱਜ ਹਨ। ਉਹ ਇਸ ਅਦਾਲਤ 'ਚ ਜਸਟਿਸ ਕਲੇਰੈਂਸ ਥਾਮਸ ਤੋਂ ਬਾਅਦ ਦੂਜੀ ਗੈਰ-ਗੋਰੀ ਜੱਜ ਹੈ।

ਇਹ ਵੀ ਪੜ੍ਹੋ : Russia-Ukraine War: ਰੂਸ ਨੇ ਫੇਸਬੁੱਕ ਦੀ ਵਰਤੋਂ 'ਤੇ ਲਾਈ 'ਅੰਸ਼ਿਕ ਪਾਬੰਦੀ'

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News