ਵਿਸ਼ੇਸ਼ ਅਮਰੀਕੀ ਦੂਤ ਜੌਹਨ ਕੈਰੀ ਜਲਵਾਯੂ ਪਰਿਵਰਤਨ ਮੁੱਦੇ ’ਤੇ ਅਗਲੇ ਹਫ਼ਤੇ ਜਾ ਸਕਦੇ ਹਨ ਚੀਨ

Monday, Apr 12, 2021 - 02:35 PM (IST)

ਵਿਸ਼ੇਸ਼ ਅਮਰੀਕੀ ਦੂਤ ਜੌਹਨ ਕੈਰੀ ਜਲਵਾਯੂ ਪਰਿਵਰਤਨ ਮੁੱਦੇ ’ਤੇ ਅਗਲੇ ਹਫ਼ਤੇ ਜਾ ਸਕਦੇ ਹਨ ਚੀਨ

ਲਾਸ ਏਂਜਲਸ : ਚੀਨ ਨਾਲ ਵਧਦੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਵਿਸ਼ੇਸ਼ ਦੂਤ ਜੌਹਨ ਕੈਰੀ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੁੱਖ ਉਦੇਸ਼ ਜਲਵਾਯੂ ਪਰਿਵਰਤਨ ’ਤੇ ਗ੍ਰੀਨ ਹਾਊਸ ਗੈਸਾਂ ਦੇ ਪ੍ਰਭਾਵ ’ਚ ਕਮੀ ਲਿਆਉਣ ਲਈ ਬੀਜਿੰਗ ਦਾ ਸਹਿਯੋਗ ਪ੍ਰਾਪਤ ਕਰਨਾ ਹੋਵੇਗਾ। ਕੁਝ ਦਿਨ ਪਹਿਲਾਂ ਭਾਰਤ ਦੀ ਯਾਤਰਾ ’ਤੇ ਆਏ ਕੈਰੀ ਨੇ ਚੀਨ ਦੇ ਸਹਿਯੋਗ ਸਬੰਧੀ ਉਮੀਦ ਤਾਂ ਪ੍ਰਗਟਾਈ ਸੀ ਪਰ ਉਹ ਇਸ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਨਹੀਂ ਸਨ।

 ਇਹ ਵੀ ਪੜ੍ਹੋ- ਅਮਰੀਕਾ : ਕੈਲੀਫੋਰਨੀਆ ਦੇ ਹਾਈਵੇਅ 180 ’ਤੇ ਭਿਆਨਕ ਸੜਕ ਹਾਦਸਾ, ਕਈ ਜ਼ਖ਼ਮੀ

‘ਵਾਸ਼ਿੰਗਟਨ ਪੋਸਟ’ ਮੁਤਾਬਕ ਬਾਈਡੇਨ ਪ੍ਰਸ਼ਾਸਨ ਦੇ ਕਿਸੇ ਵੱਡੇ ਅਧਿਕਾਰੀ ਦੀ ਇਹ ਪਹਿਲੀ ਅਧਿਕਾਰਤ ਚੀਨ ਯਾਤਰਾ ਹੋਵੇਗੀ। ਕੁਝ ਦਿਨ ਪਹਿਲਾਂ ਅਲਾਸਕਾ ’ਚ ਚੀਨ ਤੇ ਅਮਰੀਕਾ ਦੇ ਅਧਿਕਾਰੀ ਮਿਲੇ ਸਨ। ਕੈਰੀ ਸ਼ੰਘਾਈ ’ਚ ਚੀਨੀ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕੈਰੀ ਦੀ ਯਾਤਰਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਉਥੇ ਹੀ ਜਦੋਂ ਇਸ ਸਬੰਧ ’ਚ ਚੀਨ ਦੇ ਵਿਦੇਸ਼ ਮੰਤਰਾਲਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ‘ਵਾਸ਼ਿੰਗਟਨ ਪੋਸਟ’ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਯਾਤਰਾ ਦੌਰਾਨ ਕੈਰੀ ਆਪਣੇ ਚੀਨੀ ਹਮਅਹੁਦਾ ਸ਼ੀ ਝੇਨਹੁਆ ਨੂੰ ਮਿਲਣਗੇ।

ਦੱਸ ਦੇਈਏ ਕਿ ਜਲਵਾਯੂ ਨਾਲ ਜੁੜੇ ਮਾਮਲਿਆਂ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਵਿਸ਼ੇਸ਼ ਦੂਤ ਜੌਹਨ ਕੈਰੀ ਨੇ ਦਿਸ਼ਾ ਰਵੀ ਵਰਗੇ ਨੌਜਵਾਨ ਜਲਵਾਯੂ ਕਾਰਕੁਨਾਂ ਦੇ ਐਕਟੀਵਿਜ਼ਮ ਦਾ ਸਵਾਗਤ ਕੀਤਾ ਹੈ। ਦਿਸ਼ਾ ਰਵੀ ਦੇ ਕੇਸ ਦੇ ਸੰਦਰਭ ’ਚ ਨੌਜਵਾਨ ਜਲਵਾਯੂ ਕਾਰਕੁਨਾਂ ਦੀ ਭੂਮਿਕਾ, ਸਰਕਾਰਾਂ ਕਿਵੇਂ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰ ਸਕਦੀਆਂ ਹਨ ਜਾਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ, ਬਾਰੇ ਪੁੱਛਣ ’ਤੇ ਕੈਰੀ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰ ਹਮੇਸ਼ਾ ਅਮਰੀਕਾ ਲਈ ਇਕ ਅਹਿਮ ਮੁੱਦਾ ਹੁੰਦਾ ਹੈ। ਨੌਜਵਾਨ ਵਿਦਵਾਨਾਂ ਵਲੋਂ ਉਹ ਕੀਤੇ ਜਾਣ ’ਤੇ ਜ਼ਿਆਦਾ ਜ਼ੋਰ ਦਿੰਦੇ ਹਨ, ਜੋ ਵਿਦਵਾਨਾਂ ਨੂੰ ਕਰਨਾ ਚਾਹੀਦਾ ਹੈ।


author

Anuradha

Content Editor

Related News