ਅਫਗਾਨਿਸਤਾਨ ਦੀ ਮਿੱਟੀ ''ਤੇ ਅਮਰੀਕੀ ਸੈਨਿਕ ਦਾ ਆਖ਼ਰੀ ਕਦਮ, ਰੁਖ਼ਸਤ ਹੁੰਦਿਆਂ ਦੀ ਤਸਵੀਰ ਵਾਇਰਲ

Tuesday, Aug 31, 2021 - 06:21 PM (IST)

ਅਫਗਾਨਿਸਤਾਨ ਦੀ ਮਿੱਟੀ ''ਤੇ ਅਮਰੀਕੀ ਸੈਨਿਕ ਦਾ ਆਖ਼ਰੀ ਕਦਮ, ਰੁਖ਼ਸਤ ਹੁੰਦਿਆਂ ਦੀ ਤਸਵੀਰ ਵਾਇਰਲ

ਵਾਸ਼ਿੰਗਟਨ (ਬਿਊਰੋ): ਅਫਗਾਨਿਸਤਾਨ ਤੋਂ ਆਪਣੇ ਸਾਰੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਕੁਝ ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਕਿ ਯੁੱਧਪੀੜਤ ਦੇਸ਼ ਵਿਚ ਅਮਰੀਕਾ ਦੀ 20 ਸਾਲ ਪੁਰਾਣੀ ਮਿਲਟਰੀ ਮੌਜੂਦਗੀ ਹੁਣ ਖ਼ਤਮ ਹੋ ਗਈ ਹੈ।ਹੱਥ ਵਿਚ ਬੰਦੂਕ, ਸਿਰ ਥੋੜ੍ਹਾ ਝੁਕਿਆ ਹੋਇਆ ਅਤੇ ਏਅਰਕ੍ਰਾਫਟ ਵੱਲ ਵੱਧਦੇ ਕਦਮ ਕੁਝ ਇਸ ਤਰ੍ਹਾਂ ਆਖਿਰਕਾਰ ਅਮਰੀਕਾ ਦੇ ਲੱਗਭਗ 20 ਸਾਲ ਲੰਬੇ ਮਿਸ਼ਨ ਦਾ ਅੰਤ ਹੋ ਗਿਆ। ਅਮਰੀਕਾ ਦੇ ਰੱਖਿਆ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਹੁਣ ਉਸ ਦੇ ਸਾਰੇ ਸੈਨਿਕ ਪਰਤ ਆਏ ਹਨ ਅਤੇ ਮਿਸ਼ਨ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ।

PunjabKesari

ਉਕਤ ਤਸਵੀਰ ਵਿਚ ਖੱਬੇ ਪਾਸੇ ਕਰਨਲ ਜਨਰਲ ਬੋਰਿਸ ਗ੍ਰੋਮੋਵ ਆਖਰੀ ਸੋਵੀਅਤ ਸਿਪਾਹੀ ਹਨ ਜਿਹਨਾਂ ਨੇ 15 ਫਰਵਰੀ, 1989 ਨੂੰ ਦੋਸਤੀ ਦੇ ਪੁਲ ਤੋਂ ਅਫਗਾਨਿਸਤਾਨ ਛੱਡਿਆ। ਜਦਕਿ ਸੱਜੇ ਪਾਸੇ ਅਮਰੀਕੀ ਸੈਨਿਕ ਹੈ ਜਿਸ ਨੇ ਬੀਤੇ ਦਿਨ ਮਤਲਬ 30 ਅਗਸਤ 2021 ਨੂੰ ਅਮਰੀਕੀ ਮਿਸ਼ਨ ਦੀ ਸਮਾਪਤੀ ਮਗਰੋਂ ਅਫਗਾਨਸਿਤਾਨ ਛੱਡਿਆ।ਅਫਗਾਨਿਸਤਾਨ ਤੋਂ ਅੱਤਵਾਦ ਦੇ ਖਾਤਮੇ ਦੀ ਸਹੁੰ ਚੁੱਕ ਕੇ ਅਮਰੀਕੀ ਸੈਨਾ 19 ਸਾਲ, 10 ਮਹੀਨੇ ਅਤੇ 10 ਦਿਨ ਬਾਅਦ ਆਖਿਰਕਾਰ ਦੇਸ਼ ਨੂੰ ਤਾਲਿਬਾਨ ਦੇ ਹਵਾਲੇ ਕਰ ਕੇ ਪਰਤ ਆਈ। ਵਾਪਸ ਪਰਤਦੇ ਆਖਰੀ ਫ਼ੌਜੀ ਦੀ ਤਸਵੀਰ ਖੁਦ ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤੀ।ਫੋਟੋ ਟਵੀਟ ਕਰਦਿਆਂ ਰੱਖਿਆ ਮੰਤਰਾਲੇ ਨੇ ਲਿਖਿਆ,''ਅਫਗਾਨਿਸਤਾਨ ਨੂੰ ਛੱਡਣ ਵਾਲੇ ਆਖਰੀ ਅਮਰੀਕੀ ਸੈਨਿਕ, ਮੇਜਰ ਜਨਰਲ ਕ੍ਰਿਸ ਡੋਨਹੁ 30 ਅਗਸਤ ਨੂੰ ਸੀ-17 ਏਅਰਕ੍ਰਾਫਟ ਵਿਚ ਪਰਤਦੇ ਹੋਏ। ਇਸ ਦੇ ਨਾਲ ਹੀ ਕਾਬੁਲ ਵਿਚ ਅਮਰੀਕਾ ਦਾ ਮਿਸ਼ਨ ਖ਼ਤਮ ਹੋ ਗਿਆ।''

PunjabKesari

ਮਿਸ਼ਨ ਦੇ ਖਾਤਮੇ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡੇਨ ਦਾ ਵੀ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਪਿਛਲੇ 17 ਦਿਨਾਂ ਤੋਂ ਅਫਗਾਨ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ ਸੀ। ਉਹਨਾਂ ਨੇ ਕਿਹਾ,''ਪਿਛਲੇ 17 ਦਿਨਾਂ ਵਿਚ ਸਾਡੇ ਫ਼ੌਜੀਆਂ ਨੇ ਯੂ.ਐੱਸ. ਇਤਿਹਾਸ ਦਾ ਸਭ ਤੋਂ ਵੱਡਾ ਏਅਰਲਿਫਟ ਮਿਸ਼ਨ ਚਲਾਇਆ। ਇਸ ਵਿਚ 1,20,000 ਲੋਕਾਂ ਨੂੰ ਕੱਢਿਆ ਗਿਆ। ਇਸ ਵਿਚ ਅਮਰੀਕੀ ਨਾਗਰਿਕਾਂ ਦੇ ਨਾਲ-ਨਾਲ ਸਾਡੇ ਸਹਿਯੋਗੀਆਂ ਦੇ ਨਾਗਰਿਕ ਅਤੇ ਸੰਯੁਕਤ ਰਾਜ ਅਮਰੀਕਾ ਦੇ ਅਫਗਾਨ ਸਹਿਯੋਗੀ ਵੀ ਸ਼ਾਮਲ ਸਨ।

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਨਵਾਂ ਫਰਮਾਨ, 'ਅਫੀਮ' ਦੀ ਖੇਤੀ 'ਤੇ ਲਗਾਈ ਰੋਕ

ਗੌਰਤਲਬ ਹੈ ਕਿ ਹੁਣ ਅਫਗਾਨਿਸਤਾਨ ਵਿਚ ਅਮਰੀਕਾ ਦੀ ਡਿਪਲੋਮੈਟਿਕ ਮੌਜੂਦਗੀ ਵੀ ਨਹੀਂ ਹੈ। ਇਸ ਨੂੰ ਵੀ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਸ ਨਾਲ ਜੁੜੇ ਕੰਮਾਂ ਨੂੰ ਦੋਹਾ ਜਾਂ ਫਿਰ ਕਤਰ ਤੋਂ ਕੀਤਾ ਜਾਵੇਗਾ। ਅਫਗਾਨ ਨਾਲ ਡਿਪਲੋਮੈਟਿਕ ਸੰਬੰਧ ਬਣਾਉਣ ਦੋਹਾ ਦੀ ਪੋਸਟ ਨਾਲ ਗੱਲ ਕੀਤੀ ਜਾਵੇਗੀ। ਦੱਸਿਆ ਗਿਆ ਹੈ ਕਿ ਅਮਰੀਕਾ ਹੁਣ ਅਫਗਾਨ ਦੇ ਲੋਕਾਂ ਦੀ ਸਿੱਧੀ ਮਦਦ ਨਹੀਂ ਕਰੇਗਾ ਸਗੋਂ ਇਹ ਕੰਮ ਖੁਦਮੁਖਤਿਆਰ ਸੰਸਥਾਵਾਂ ਦੁਆਰਾ ਕੀਤਾ ਜਾਵੇਗਾ। ਇਸ ਵਿਚ ਯੂ.ਐੱਨ. ਏਜੰਸੀ ਅਤੇ ਹੋਰ ਐੱਨ.ਜੀ.ਓ. ਸ਼ਾਮਲ ਹਨ। ਅਮਰੀਕਾ ਨੇ ਆਸ ਜਤਾਈ ਹੈ ਕਿ ਉਹਨਾਂ 'ਤੇ ਤਾਲਿਬਾਨ ਜਾਂ ਹੋਰ ਕੋਈ ਰੁਕਾਵਟ ਪੈਦਾ ਨਹੀਂ ਕਰੇਗਾ।


author

Vandana

Content Editor

Related News