ਅਮਰੀਕਾ ''ਚ ਗੋਲੀਬਾਰੀ, ਸ਼ੱਕੀ ਸਣੇ 5 ਲੋਕਾਂ ਦੀ ਮੌਤ

Sunday, Jan 10, 2021 - 05:43 PM (IST)

ਅਮਰੀਕਾ ''ਚ ਗੋਲੀਬਾਰੀ, ਸ਼ੱਕੀ ਸਣੇ 5 ਲੋਕਾਂ ਦੀ ਮੌਤ

ਸ਼ਿਕਾਗੋ- ਅਮਰੀਕਾ ਵਿਚ ਇਲੀਨਾਇਸ ਸੂਬੇ ਦੇ ਸ਼ਿਕਾਗੋ ਤੋਂ ਇਵਾਂਸਟਨ ਤੱਕ ਹੋਈ ਗੋਲੀਬਾਰੀ ਵਿਚ ਇਕ ਸੁਰੱਖਿਆ ਗਾਰਡ ਸਣੇ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਦੋ ਲੋਕ ਜ਼ਖ਼ਮੀ ਹੋ ਗਏ। 

ਐੱਨ. ਬੀ. ਸੀ. ਸ਼ਿਕਾਗੋ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਪੁਲਸ ਨੂੰ ਪਹਿਲੀ ਵਾਰ ਕਿਸੇ ਫਾਰਮੈਸੀ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦ ਅਧਿਕਾਰੀ ਘਟਨਾ ਵਾਲੇ ਸਥਾਨ 'ਤੇ ਪੁਲਸ ਕਰਮਚਾਰੀ ਪੁੱਜੇ ਤਾਂ ਸ਼ੱਕੀ ਇਵਾਂਸਟਨ ਵਿਚ ਰੈਸਟੋਰੈਂਟ ਵਿਚੋਂ ਭੱਜ ਰਿਹਾ ਸੀ, ਜਿੱਥੇ ਉਸ ਨੇ ਇਕ ਜਨਾਨੀ ਨੂੰ ਬੰਧਕ ਬਣਾਇਆ। 

ਜਨਾਨੀ ਨੂੰ ਸ਼ੱਕੀ ਨੇ ਗੋਲੀ ਮਾਰ ਦਿੱਤੀ ਅਤੇ ਤਦ ਤੋਂ ਉਹ ਹਸਪਤਾਲ ਵਿਚ ਦਾਖ਼ਲ ਹੈ। ਪੁਲਸ ਦੀ ਗੋਲੀਬਾਰੀ ਵਿਚ ਸ਼ੱਕੀ ਵੀ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਉਸ ਨੂੰ ਹਸਪਤਾਲ ਵਿਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਫਿਲਹਾਲ ਪੁਲਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ ਤੇ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਵੀਡੀਓ ਆਦਿ ਹੋਵੇ ਤਾਂ ਉਨ੍ਹਾਂ ਨੂੰ ਜਾਣਕਾਰੀ ਜ਼ਰੂਰ ਦੇਣ। 


author

Lalita Mam

Content Editor

Related News