ਅਮਰੀਕੀ ਸੈਨੇਟਰ ਨੇ ਸ਼ਹੀਦ ਸਿੱਖ ਪੁਲਸ ਅਧਿਕਾਰੀ ਧਾਲੀਵਾਲ ਦੀ ਕੀਤੀ ਤਾਰੀਫ਼
Thursday, Dec 10, 2020 - 05:43 PM (IST)
ਵਾਸ਼ਿੰਗਟਨ (ਭਾਸ਼ਾ): ਹਿਊਸਟਨ ਵਿਚ ਇਕ ਸਾਲ ਪਹਿਲਾਂ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਆਪਣੇ ਫਰਜ਼ ਦੇ ਪ੍ਰਤੀ ਵਚਨਬੱਧਤਾ ਲਈ ਅਮਰੀਕੀ ਸੈਨੇਟਰ ਟੇਡ ਕਰੂਜ਼ ਨੇ ਪ੍ਰਸ਼ੰਸਾ ਕੀਤੀ। ਉਹਨਾ ਨੇ ਕਿਹਾ ਕਿ ਉਹ ਇਕ ਨਾਇਕ ਸਨ ਅਤੇ ਉਹਨਾਂ ਦਾ ਬਲੀਦਾਨ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਲਾਗੂ ਵਾਲੀ ਏਜੰਸੀ ਵਿਚ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ : ਬੀਤੇ 9 ਮਹੀਨਿਆਂ ਤੋਂ ਕੋਰੋਨਾ ਨਾਲ ਜੂਝ ਰਹੀ ਹੈ ਇਹ ਕੈਨੇਡੀਅਨ ਬੀਬੀ
ਸੈਨੇਟਰ ਕਰੂਜ਼ ਦੀ ਇਹ ਟਿੱਪਣੀ ਅਮਰੀਕੀ ਸੈਨੇਟ ਵੱਲੋਂ ਸਰਬ ਸੰਮਤੀ ਨਾਲ ਧਾਲੀਵਾਲ ਦੇ ਨਾਮ 'ਤੇ ਹਿਊਸਟਨ ਵਿਚ ਇਕ ਡਾਕਘਰ ਦਾ ਨਾਮ ਰੱਖਣ ਦੇ ਲਈ ਇਕ ਬਿੱਲ ਪਾਸ ਕਰਨ ਦੇ ਬਾਅਦ ਆਈ। ਟੈਕਸਾਸ ਦੇ ਅਮਰੀਕੀ ਸੈਨੇਟਰ ਕਰੂਜ਼ ਨੇ ਕਿਹਾ,''ਧਾਲੀਵਾਲ ਆਪਣੇ ਵਿਸ਼ਵਾਸ, ਆਪਣੇ ਪਰਿਵਾਰ ਅਤੇ ਦਇਆ ਦੇ ਨਾਲ ਦੂਜਿਆਂ ਦੀ ਸੇਵਾ ਕਰਨ ਦੇ ਲਈ ਵਚਨਬੱਧ ਸਨ।'' ਜ਼ਿਕਰਯੋਗ ਹੈ ਕਿ 27 ਦਸੰਬਰ 2019 ਨੂੰ 42 ਸਾਲਾ ਪੁਲਸ ਅਧਿਕਾਰੀ ਧਾਲੀਵਾਲ ਦੀ ਟ੍ਰੈਫਿਕ ਡਿਊਟੀ ਦੌਰਾਨ ਮੌਤ ਹੋ ਗਈ ਸੀ।