ਅਮਰੀਕਾ ਦੀ ਸੈਨੇਟ ਨੇ ਜ਼ੇਵੀਅਰ ਬੇਸੇਰਾ ਦੀ ਐਚ ਐਚ ਐਸ ਸਕੱਤਰ ਵਜੋਂ ਕੀਤੀ ਪੁਸ਼ਟੀ

Saturday, Mar 20, 2021 - 11:32 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਸੈਨੇਟ ਨੇ ਵੀਰਵਾਰ ਨੂੰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੇਵੀਅਰ ਬੇਸੇਰਾ ਦੀ ਰਾਸ਼ਟਰਪਤੀ ਬਾਈਡੇਨ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਵਜੋਂ ਪੁਸ਼ਟੀ ਕੀਤੀ ਹੈ। ਸੈਨੇਟ ਵਿੱਚ ਬੇਸੇਰਾ ਦੀ 50- 49 ਦੇ ਫਰਕ ਨਾਲ ਪੁਸ਼ਟੀ ਕੀਤੀ ਗਈ। ਇਸ ਪੁਸ਼ਟੀ ਪ੍ਰਕਿਰਿਆ ਵਿੱਚ ਰਿਪਬਲਿਕਨ ਸੈਨੇਟਰ ਸੁਜ਼ਨ ਕੋਲਿਨਜ਼ ਨੇ ਐਚ ਐਚ ਐਸ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਦਾ ਸਮਰਥਨ ਕੀਤਾ। ਆਪਣੀ ਪੁਸ਼ਟੀ ਹੋਣ 'ਤੇ  ਬੇਸੇਰਾ ਇਸ ਵਿਭਾਗ ਨੂੰ ਚਲਾਉਣ ਵਾਲਾ ਪਹਿਲਾ ਹਿਸਪੈਨਿਕ ਵਿਅਕਤੀ ਹੋਵੇਗਾ। ਅਟਾਰਨੀ ਜਨਰਲ ਵਜੋਂ ਬੇਸੇਰਾ ਨੇ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਕਈ ਵਾਰ ਆਵਾਜ਼ ਉਠਾਈ ਅਤੇ ਫੈਡਰਲ ਸਰਕਾਰ ਦੇ ਖਿਲਾਫ ਦਰਜਨਾਂ ਮੁਕੱਦਮਿਆਂ ਅਤੇ ਵਾਤਾਵਰਣ ਦੀਆਂ ਨੀਤੀਆਂ ਨੂੰ ਚੁਣੌਤੀ ਦੇਣ ਲਈ  ਦਸਤਖਤ ਕੀਤੇ। ਬੇਸੇਰਾ ਦੇ ਜ਼ਰੀਏ, ਕੈਲੀਫੋਰਨੀਆ ਨੇ ਇਮੀਗ੍ਰੇਸ਼ਨ ਨੀਤੀਆਂ ਲਈ ਟਰੰਪ ਪ੍ਰਸ਼ਾਸਨ ਨੂੰ ਅਦਾਲਤ ਵਿਚ ਵੀ ਚੁਣੌਤੀ ਦਿੱਤੀ ਹੈ।

ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵਜੋਂ ਸੇਵਾ ਕਰਨ ਤੋਂ ਪਹਿਲਾਂ, ਬੇਸੇਰਾ ਨੇ ਡੈਮੋਕਰੇਟ ਦੇ ਤੌਰ 'ਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿਚ ਵੀ ਕੰਮ ਕੀਤਾ ਹੈ। ਆਪਣੀ ਸੈਨੇਟ ਦੀ ਪੁਸ਼ਟੀਕਰਨ ਸੁਣਵਾਈ ਦੇ ਦੌਰਾਨ, ਬੇਸੇਰਾ ਨੇ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਪਸੰਦ ਤੇ ਇੱਥੇ ਹੈ ਅਤੇ ਉਸ ਦਾ ਨਿਸ਼ਾਨਾ ਰਾਸ਼ਟਰਪਤੀ ਵੱਲੋਂ  ਕਿਫਾਇਤੀ ਦੇਖਭਾਲ ਐਕਟ ਨੂੰ ਅੱਗੇ ਵਧਾਉਣ ਲਈ ਰੱਖੇ ਟੀਚਿਆਂ ਨੂੰ ਪੂਰਾ ਕਰਨਾ ਹੋਵੇਗਾ।


DIsha

Content Editor

Related News