ਅਮਰੀਕੀ ਰੱਖਿਆ ਮੰਤਰੀ ਨੇ ਆਪਣੇ ਚੀਨੀ ਹਮਰੁਤਬਾ ਨਾਲ ਪਹਿਲੀ ਵਾਰ ਕੀਤੀ ਗੱਲਬਾਤ

Wednesday, Apr 20, 2022 - 11:27 PM (IST)

ਵਾਸ਼ਿੰਗਟਨ-ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਪਹਿਲੀ ਵਾਰ ਚੀਨੀ ਹਮਰੁਤਬਾ ਨਾਲ ਬੁੱਧਵਾਰ ਨੂੰ ਗੱਲਬਾਤ ਕੀਤੀ। ਇਸ ਤਰ੍ਹਾਂ, ਆਸਟਿਨ ਨੇ ਗੱਲਬਾਤ 'ਚ ਰੁਕਾਵਟ ਨੂੰ ਤੋੜ ਦਿੱਤਾ ਜੋ ਯੂਕ੍ਰੇਨ 'ਚ ਰੂਸ ਦੇ ਹਮਲੇ ਲਈ ਬੀਜਿੰਗ ਵੱਲੋਂ ਫੌਜੀ ਸਹਾਇਤਾ ਮੁਹੱਈਆ ਕਰ ਸਕਣ ਦੀਆਂ ਚਿੰਤਾਵਾਂ ਨੂੰ ਲੈ ਕੇ ਗੰਭੀਰ ਸੀ।

ਇਹ ਵੀ ਪੜ੍ਹੋ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਏ ਅਮਿਤ ਸ਼ਾਹ (ਵੀਡੀਓ)

ਚੀਨ ਨੂੰ ਅਮਰੀਕੀ ਫੌਜ ਦੀ ਲੰਬੇ ਸਮੇਂ ਦੀ ਚੁਣੌਤੀ ਦੱਸਣ ਵਾਲੇ ਆਸਟਿਨ ਨੇ ਜਨਰਲ ਵੇਈ ਫੇਂਗ ਨਾਲ ਟੈਲੀਫੋਨ 'ਤੇ ਗੱਲਬਾਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਫੌਜੀ ਢਾਂਚੇ 'ਚ ਸਭ ਤੋਂ ਉੱਚੇ ਅਹੁਦੇ 'ਤੇ ਅਧਿਕਾਰੀ ਜਨਰਲ ਸ਼ੂ ਕਿਲੀਯਾਂਗ ਨਾਲ ਗੱਲਬਾਤ ਕਰਨ ਦੀ ਨਾਕਾਮ ਕੋਸ਼ਿਸ਼ ਦੇ ਮਹੀਨਿਆਂ ਬਾਅਦ ਇਹ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ : ਨਹਿਰ 'ਚ ਡੁੱਬਣ ਕਾਰਨ 4 ਵਿਦਿਆਰਥਣਾਂ ਦੀ ਹੋਈ ਮੌਤ

ਰਾਸ਼ਟਰਪਤੀ ਜੋਅ ਬਾਈਡੇਨ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ 18 ਮਾਰਚ ਨੂੰ ਹੋਈ ਵੀਡੀਓ ਕਾਲ ਤੋਂ ਬਾਅਦ ਆਸਟਿਨ ਦੀ 45 ਮਿੰਟ ਤੱਕ ਟੈਲੀਫੋਨ 'ਤੇ ਗੱਲਬਾਤ ਹੋਈ। ਬਾਈਡੇਨ ਨੇ ਕਿਹਾ ਸੀ ਕਿ ਜੇਕਰ ਚੀਨ ਨੇ ਯੂਕ੍ਰੇਨ 'ਚ ਰੂਸੀ ਯੁੱਧ ਲਈ ਫੌਜ ਜਾਂ ਆਰਥਿਕ ਸਹਾਇਤਾ ਮੁਹੱਈਆ ਕੀਤੀ ਤਾਂ ਉਸ ਦੇ ਗੰਭੀਰ ਅੰਜ਼ਾਮ ਹੋਣਗੇ ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਦੇ ਬਾਰੇ 'ਚ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਚੀਨੀ ਨੇਤਾ ਨਾਲ ਬਾਈਡੇਨ ਨੂੰ ਕੀ ਕੋਈ ਭਰੋਸਾ ਮਿਲਿਆ ਹੈ ਅਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਵੇਈ ਨੇ ਬੁੱਧਵਾਰ ਨੂੰ ਕੀ ਪ੍ਰਤੀਕਿਰਿਆ ਜ਼ਾਹਰ ਕੀਤੀ।

ਇਹ ਵੀ ਪੜ੍ਹੋ : ਬਠਿੰਡਾ ’ਚ ਕੱਪੜੇ ਦਾ ਕੰਮ ਕਰਨ ਵਾਲੇ ਦਾ ਨਿਕਲਿਆ 2.5 ਕਰੋੜ ਦਾ ਵਿਸਾਖੀ ਬੰਪਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News