ਅਮਰੀਕਾ ਨੇ ਪਾਕਿਸਤਾਨੀ ਡਿਪਲੋਮੈਟਾਂ ਤੋਂ ਹਟਾਈਆਂ ਪਾਬੰਦੀਆਂ

08/08/2019 3:01:49 PM

ਇਸਲਾਮਾਬਾਦ— ਅਮਰੀਕਾ ਨੇ ਆਪਣੇ ਇਥੇ ਪਾਕਿਸਤਾਨੀ ਡਿਪਲੋਮੈਟਾਂ ਤੇ ਕਰਮਚਾਰੀਆਂ ਦੀ ਆਵਾਜਾਈ 'ਤੇ ਪਿਛਲੇ ਸਾਲ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਅਮਰੀਕੀ ਪਾਬੰਦੀਆਂ ਦੇ ਤਹਿਤ ਪਾਕਿਸਤਾਨੀ ਡਿਪਲੋਮੈਟਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ 25 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਦੀ ਹਿਦਾਇਤ ਦਿੱਤੀ ਗਈ ਸੀ। ਜੇਕਰ ਉਨ੍ਹਾਂ ਨੂੰ ਕਿਸੇ ਹੋਰ ਸ਼ਹਿਰ ਜਾਣਾ ਹੁੰਦਾ ਤਾਂ ਉਨ੍ਹਾਂ ਨੂੰ ਵਿਦੇਸ਼ ਵਿਭਾਗ ਤੋਂ ਪੰਜ ਦਿਨ ਪਹਿਲਾਂ ਆਗਿਆ ਲੈਣੀ ਪੈਂਦੀ ਸੀ। ਪਾਕਿਸਤਾਨ ਨੇ ਵੀ ਅਮਰੀਕੀ ਡਿਪਲੋਮੈਟਾਂ 'ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਸਨ।

ਡਾਨ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਇਸਲਾਮਾਬਾਦ ਨੇ ਵੀ ਅਮਰੀਕਾ ਦੇ ਕਦਮ ਤੋਂ ਬਾਅਦ ਪਾਕਿਸਤਾਨ 'ਚ ਅਮਰੀਕੀ ਡਿਪਲੋਮੈਟਾਂ ਦੀਆਂ ਸੁਵਿਧਾਵਾਂ ਬਹਾਲ ਕਰ ਦਿੱਤੀਆਂ ਹਨ। ਅਜੇ ਤੱਕ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਸ ਘਟਨਾਕ੍ਰਮ 'ਤੇ ਟਿੱਪਣੀ ਨਹੀਂ ਕੀਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪਿਛਲੇ ਮਹੀਨੇ ਹੋਏ ਅਮਰੀਕੀ ਦੌਰੇ ਤੋਂ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।


Baljit Singh

Content Editor

Related News