ਅਮਰੀਕਾ ਨੇ ਛੱਡਿਆ ਸਾਊਦੀ ਅਰਬ ਦਾ ਸਾਥ, ਹਟਾਈ ਮਿਜ਼ਾਈਲ ਰੱਖਿਆ ਪ੍ਰਣਾਲੀ
Sunday, Sep 12, 2021 - 01:55 AM (IST)
 
            
            ਦੁਬਈ-ਅਮਰੀਕਾ ਨੇ ਹਾਲ ਦੇ ਹਫਤਿਆਂ 'ਚ ਸਾਊਦੀ ਅਰਬ ਤੋਂ ਇਕ ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀ ਅਤੇ ਪੈਟ੍ਰਿਯਟ ਬੈਟਰੀ ਨੂੰ ਹਟਾ ਲਿਆ। ਇਹ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦ ਦੇਸ਼ ਯਮਨ ਦੇ ਹੂਤੀ ਵਿਦਰੋਹੀਆਂ ਨਾਲ ਲਗਾਤਾਰ ਹਵਾਈ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਦਿ ਏਸੋਸੀਏਟੇਡ ਪ੍ਰੈੱਸ ਵੱਲੋਂ ਸੈਟੇਲਾਈਟ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਇਹ ਜਾਣਕਾਰੀ ਹਾਸਲ ਹੋਈ। ਦੱਸ ਦੇਈਏ ਕਿ ਜੋਅ ਬਾਈਡੇਨ ਪ੍ਰਸ਼ਾਸਨ ਨੇ 20 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਵਾਪਸ ਬੁਲਾ ਲਿਆ ਹੈ।
ਇਹ ਵੀ ਪੜ੍ਹੋ :ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ
ਰਿਆਦ ਤੋਂ ਬਾਅਦ ਪ੍ਰਿੰਸ ਸੁਲਤਾਨ ਏਅਰ ਬੇਸ ਤੋਂ ਸੁਰੱਖਿਆ ਪ੍ਰਣਾਲੀ ਨੂੰ ਹਟਾਉਣ ਦੀ ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਜਦ ਅਮਰੀਕਾ ਦੇ ਖਾੜ੍ਹੀ ਅਰਬ ਸਹਿਯੋਗੀਆਂ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਹਫੜਾ-ਦਫੜੀ ਵਾਲੇ ਮਾਹੌਲ 'ਚ ਵਾਪਸੀ ਦੇਖੀ ਹੈ। ਈਰਾਨ ਦਾ ਮੁਕਾਬਲਾ ਕਰਨ ਵਾਲੇ ਅਰਬ ਪ੍ਰਾਇਦੀਪ 'ਚ ਹਜ਼ਾਰਾਂ ਅਮਰੀਕੀ ਫੌਜੀ ਬਣੇ ਹੋਏ ਹਨ। ਖਾੜ੍ਹੀ ਅਰਬ ਦੇਸ਼ਾਂ ਨੂੰ ਅਮਰੀਕਾ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ ਕਿਉਂਕਿ ਉਸ ਦੀ ਫੌਜ ਏਸ਼ੀਆ 'ਚ ਵਧਦੇ ਫੌਜੀ ਖੇਤਰੀ ਨੂੰ ਮੰਨਦੀ ਹੈ ਅਤੇ ਉਸ ਦੇ ਲਈ ਉਸ ਨੂੰ ਮਿਜ਼ਾਈਲ ਰੱਖਿਆ ਪਣਾਲੀ ਦੀ ਲੋੜ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦਾ ਯੂ-ਟਰਨ : ਸਹੁੰ ਚੁੱਕ ਸਮਾਗਮ ਰੱਦ, ਕਿਹਾ-ਇਹ ਪੈਸਿਆਂ ਦੀ ਬਰਬਾਦੀ
ਉਥੇ ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪ੍ਰਮਾਣੂ ਸਮਝੌਤੇ ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਵਿਯਨਾ 'ਚ ਹੋ ਰਹੀ ਗੱਲਬਾਤ ਵੀ ਰੁਕ ਗਈ ਹੈ ਜਿਸ ਨਾਲ ਖੇਤਰ 'ਚ ਅੱਗੇ ਸੰਘਰਸ਼ ਦੇ ਖਤਰੇ ਵਧ ਗਏ ਹਨ। ਰਾਈਸ ਯੂਨੀਵਰਸਿਟੀ ਦੇ ਜੈਮਸ ਏ.ਬੇਕਰ III 'ਤੇ ਇੰਸਟੀਚਿਊਟ ਫਾਰ ਪਬਲਿਕ ਪਾਲਿਸੀ ਦੇ ਇਕ ਰਿਸਰਚ ਕ੍ਰਿਸਟਨ ਉਲਰਿਸੇਨ ਨੇ ਕਿਹਾ ਕਿ ਧਾਰਨਾਵਾਂ ਕਾਫੀ ਮਾਈਨੇ ਰੱਖਦੀਆਂ ਹਨ, ਚਾਹੇ ਉਹ ਅਸਲ ਹੋਣ ਜਾਂ ਨਹੀਂ ਅਤੇ ਅਜੇ ਇਸ ਖੇਤਰ 'ਚ ਫੈਸਲਾ ਲੈਣ ਵਾਲੇ ਅਧਿਕਾਰੀਆਂ 'ਚ ਇਹ ਧਾਰਨਾ ਹੈ ਕਿ ਅਮਰੀਕਾ ਇਸ ਖੇਤਰ ਦੇ ਪ੍ਰਤੀ ਹੁਣ ਉਨ੍ਹਾਂ ਵਚਨਬੱਧ ਨਹੀਂ ਹੈ ਜਿੰਨ੍ਹਾ ਉਹ ਹੋਇਆ ਕਰਦਾ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਦੇ ਭਰਾ ਦਾ ਤਾਲਿਬਾਨ ਨੇ ਗੋਲੀ ਮਾਰ ਕੇ ਕੀਤਾ ਕਤਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            