ਪ੍ਰੈਜ਼ੀਡੈਂਸ਼ੀਅਲ ਬਹਿਸ ਸ਼ੁਰੂ, ਹਿਲੇਰੀ ਨੇ ਟਰੰਪ ਨੂੰ ਆਰਥਿਕ ਮੁੱਦੇ ''ਤੇ ਘੇਰਿਆ

09/27/2016 11:33:54 AM

ਵਾਸ਼ਿੰਗਟਨ  ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਡੋਨਾਲਡ ਟਰੰਪ ਅਤੇ ਹਿਲੇਰੀ ਕਲਿੰਟਨ ਵਿਚਕਾਰ ਪਹਿਲੀ ਅਮਰੀਕੀ ਪ੍ਰੈਜ਼ੀਡੈਂਸ਼ੀਅਲ ਬਹਿਸ ਸ਼ੁਰੂ ਹੋ ਗਈ ਹੈ। ਬਹਿਸ ਦੇ ਪਹਿਲੇ ਦੌਰ ''ਚ ਆਰਥਿਕ ਨੀਤੀਆਂ ''ਤੇ ਚਰਚਾ ਛਿੜੀ ਹੋਈ ਹੈ, ਜਿਸ ''ਚ ਹਿਲੇਰੀ ਨੇ ਟਰੰਪ ਨੂੰ ਆਰਥਿਕ ਨੀਤੀਆਂ ''ਤੇ ਘੇਰਿਆ ਹੈ। ਉੱਥੇ ਦੂਜੇ ਪਾਸੇ ਟਰੰਪ ਨੇ ਕਿਹਾ ਕਿ ਸਾਨੂੰ ਆਪਣੀਆਂ ਨੌਕਰੀਆਂ ਨੂੰ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬਹਿਸ ''ਚ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਆਹਮਣੇ-ਸਾਹਮਣੇ ਹਨ
ਬਹਿਸ ਦੌਰਾਨ ਟਰੰਪ ਨੇ ਹਿਲੇਰੀ ''ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਉਹ ਅਜਿਹੀ ਨੇਤਾ ਹੈ ਜੋ ਸਿਰਫ ਗੱਲਾਂ ਕਰਦੀ ਹੈ ਅਤੇ ਕੋਈ ਐਕਸ਼ਨ ਨਹੀਂ ਲੈਂਦੀ। ਓਬਾਮਾ ਨੇ ਅੱਠ ਸਾਲ ''ਚ ਅਮਰੀਕਾ ਦੇ ਕਰਜੇ ਨੂੰ ਦੁਗਣਾ ਕੀਤਾ ਹੈ। ਓਬਾਮਾ ਅਤੇ ਹਿਲੇਰੀ ਦੀਆਂ ਗਲਤੀਆਂ ਕਾਰਨ ਹੀ ਆਈ ਐਸ ਆਈ ਐਸ ਬਣਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਈ ਐਸ ਆਈ ਐਸ ਨੂੰ ਇਸ ਸਾਲ ਦੇ ਅੰਤ ਤੱਕ ਇਰਾਕ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਦਾ ਜਵਾਬ ਦਿੰਦੇ ਹੋਏ ਹਿਲੇਰੀ ਨੇ ਕਿਹਾ ਜੋ ਵਿਅਕਤੀ ਇਕ ਟਵੀਟ ਨੂੰ ਦੇਖ ਕੇ ਹੀ ਭੜਕ ਜਾਂਦਾ ਹੈ ਭਲਾ ਉਸ ਦੇ ਹੱਥ ''ਚ ਦੇਸ਼ ਪ੍ਰਮਾਣੂੰ ਸ਼ਕਤੀ ਦਾ ਬਟਨ ਕਿਵੇਂ ਦੇ ਸਕਦਾ ਹੈ? ਅਮਰੀਕਾ ਦੇ ਸਾਹਮਣੇ ਸਾਈਬਰ ਸੁਰੱਖਿਆ ਸਭ ਤੋਂ ਅਹਿਮ ਮੁੱਦਾ ਹੈ।

Related News