ਜਲਦ ਤੋਂ ਜਲਦ ਪੁਤਿਨ ਨੂੰ ਮਿਲਣਾ ਚਾਹੁੰਦਾ ਹਾਂ, ਇਹ ਲੱਖਾਂ ਜ਼ਿੰਦਗੀਆਂ ਦਾ ਸਵਾਲ ਹੈ; ਰੂਸ-ਯੂਕ੍ਰੇਨ ਯੁੱਧ ''ਤੇ ਟਰੰਪ
Friday, Jan 24, 2025 - 05:12 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ ਨਾਲ ਜੰਗ ਖਤਮ ਕਰਨ ਲਈ ਜਲਦੀ ਤੋਂ ਜਲਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਯੁੱਧ ਨੂੰ ਖਤਮ ਕਰਨ ਲਈ ਸਮਝੌਤੇ ਲਈ ਤਿਆਰ ਹਨ। ਟਰੰਪ ਦੀ ਇਹ ਟਿੱਪਣੀ ਉਨ੍ਹਾਂ ਦੇ ਪਿਛਲੇ ਬਿਆਨ ਤੋਂ ਕਾਫ਼ੀ ਵੱਖਰੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਮਾਸਕੋ ਸਮਝੌਤਾ ਨਹੀਂ ਕਰਦਾ ਹੈ ਤਾਂ ਉਹ ਰੂਸ 'ਤੇ "ਉੱਚ-ਪੱਧਰੀ" ਪਾਬੰਦੀਆਂ ਅਤੇ ਉੱਥੋਂ ਆਯਾਤ 'ਤੇ ਟੈਰਿਫ ਲਗਾਉਣਗੇ।
ਇਹ ਵੀ ਪੜ੍ਹੋ: ਅਮਰੀਕਾ ਦਾ ਸੁਨਹਿਰੀ ਯੁੱਗ ਹੋਇਆ ਸ਼ੁਰੂ; ਹੁਣ ਪੂਰੀ ਦੁਨੀਆ ਸ਼ਾਂਤੀਪੂਰਨ ਤੇ ਖੁਸ਼ਹਾਲ ਹੋਵੇਗੀ: ਟਰੰਪ
5 ਨਵੰਬਰ ਨੂੰ ਚੋਣ ਜਿੱਤਣ ਤੋਂ ਪਹਿਲਾਂ ਟਰੰਪ ਨੇ ਕਈ ਵਾਰ ਦਾਅਵਾ ਕੀਤਾ ਕਿ ਉਹ ਪਹਿਲੇ ਹੀ ਦਿਨ ਯੂਕ੍ਰੇਨ ਅਤੇ ਰੂਸ ਵਿਚਕਾਰ ਇੱਕ ਸਮਝੌਤੇ 'ਤੇ ਪਹੁੰਚ ਜਾਣਗੇ। ਹਾਲਾਂਕਿ, ਹੁਣ ਉਨ੍ਹਾਂ ਦੇ ਸਲਾਹਕਾਰ ਮੰਨਦੇ ਹਨ ਕਿ ਯੁੱਧ ਨੂੰ ਸੁਲਝਾਉਣ ਵਿੱਚ ਮਹੀਨੇ ਲੱਗਣਗੇ। ਮੀਡੀਆ ਰਿਪੋਰਟਾਂ ਅਨੁਸਾਰ, ਟਰੰਪ ਨੇ ਦਾਵੋਸ ਵਿੱਚ ਵੀਡੀਓ ਲਿੰਕ ਰਾਹੀਂ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਮੈਂ ਸੱਚਮੁੱਚ ਰਾਸ਼ਟਰਪਤੀ ਪੁਤਿਨ ਨੂੰ ਜਲਦੀ ਹੀ ਮਿਲਣਾ ਚਾਹਾਂਗਾ ਤਾਂ ਜੋ ਯੁੱਧ ਖਤਮ ਹੋ ਸਕੇ ਅਤੇ ਮੈਂ ਇਹ ਆਰਥਿਕਤਾ ਜਾਂ ਕਿਸੇ ਹੋਰ ਚੀਜ਼ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਕਹਿ ਰਿਹਾ ਹਾਂ। ਮੈਂ ਇਹ ਇਸ ਦ੍ਰਿਸ਼ਟੀਕੋਣ ਤੋਂ ਕਹਿ ਰਿਹਾ ਹਾਂ ਕਿ ਲੱਖਾਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ... ਇਹ ਇੱਕ ਨਸਲਕੁਸ਼ੀ ਹੈ ਅਤੇ ਸਾਨੂੰ ਸੱਚਮੁੱਚ ਜੰਗ ਰੋਕਣੀ ਪਵੇਗੀ।"
ਇਹ ਵੀ ਪੜ੍ਹੋ: H-1B ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ 21 ਸਾਲ ਦੇ ਹੋਣ 'ਤੇ ਛੱਡਣਾ ਪਵੇਗਾ ਅਮਰੀਕਾ
ਬਾਅਦ ਵਿੱਚ ਵ੍ਹਾਈਟ ਹਾਊਸ ਵਿੱਚ ਬੋਲਦਿਆਂ ਟਰੰਪ ਨੇ ਮੀਡੀਆ ਨੂੰ ਕਿਹਾ ਕਿ ਉਹ ਇਸ ਹਾਸੋਹੀਣੇ ਯੁੱਧ ਨੂੰ ਖਤਮ ਕਰਨ ਲਈ ਜਿੰਨੀ ਜਲਦੀ ਹੋ ਸਕੇ ਪੁਤਿਨ ਨੂੰ ਮਿਲਣ ਲਈ ਤਿਆਰ ਹਨ। ਉਨ੍ਹਾਂ ਕਿਹਾ, "ਜੋ ਮੈਂ ਸੁਣਿਆ ਹੈ, ਉਸ ਅਨੁਸਾਰ ਪੁਤਿਨ ਮੇਰੇ ਨਾਲ ਮਿਲਣਾ ਚਾਹੁਣਗੇ। ਉਨ੍ਹਾਂ ਦਾਅਵਾ ਕੀਤਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਯੁੱਧ ਖਤਮ ਕਰਨ ਲਈ ਇੱਕ ਸਮਝੌਤਾ ਕਰਨ ਲਈ ਤਿਆਰ ਹਨ। ਟਰੰਪ ਨੇ ਦਾਵੋਸ ਵਿੱਚ ਭਾਗੀਦਾਰਾਂ ਨੂੰ ਕਿਹਾ ਕਿ ਸ਼ਾਂਤੀ ਸਮਝੌਤੇ 'ਤੇ ਪਹੁੰਚਣ ਲਈ ਅਮਰੀਕਾ ਦੇ ਯਤਨ ਹੁਣ ਉਮੀਦਜਨਕ ਹਨ, ਹਾਲਾਂਕਿ ਉਨ੍ਹਾਂ ਨੇ ਕੋਈ ਵੇਰਵਾ ਨਹੀਂ ਦਿੱਤਾ। ਰੂਸ ਨੇ ਫਰਵਰੀ 2022 ਵਿੱਚ ਯੂਕ੍ਰੇਨ ਉੱਤੇ ਹਮਲੇ ਸ਼ੁਰੂ ਕੀਤੇ ਸਨ।
ਇਹ ਵੀ ਪੜ੍ਹੋ: ਜਦੋਂ ਲਾਈਸੈਂਸ ਰੀਨਿਊ ਕਰਵਾ ਰਹੀ ਔਰਤ ਨੂੰ ਮਿਲਿਆ ਅਜਿਹਾ ਜਵਾਬ, 'ਤੁਸੀਂ ਤਾਂ ਮਰ ਚੁੱਕੇ ਹੋ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8