ਅਮਰੀਕੀ ਸੰਸਦ ਭਵਨ ਦੀ ਸੁਰੱਖਿਆ ਲਈ ਤਾਇਨਾਤ ਕੀਤੇ ''ਨੈਸ਼ਨਲ ਗਾਰਡ'' ਪਰਤਣਗੇ ਵਾਪਸ

05/24/2021 11:17:24 AM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੰਸਦ 'ਤੇ 6 ਜਨਵਰੀ ਨੂੰ ਹੋਏ ਹਮਲੇ ਦੇ ਬਾਅਦ ਉੱਥੇ ਤਾਇਨਾਤ ਕੀਤੇ ਗਏ 'ਨੈਸ਼ਨਲ ਗਾਰਡ' ਹੁਣ ਕਰੀਬ ਪੰਜ ਮਹੀਨੇ ਬਾਅਦ ਕੈਪਿਟਲ ਪੁਲਸ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਵਾਪਸ ਸੌਂਪ ਕੇ ਪਰਤਣ ਲਈ ਤਿਆਰ ਹਨ। ਯੋਜਨਾ ਨਾਲ ਜੁੜੇ ਇਕ ਵਿਅਕਤੀ ਨੇ ਏਪੀ ਨੂੰ ਦੱਸਿਆ ਕਿ ਨੈਸ਼ਨਲ ਗਾਰਡ ਦਾ ਮਿਸ਼ਨ ਐਤਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਉਹ ਸੋਮਵਾਰ ਨੂੰ ਪਰਤ ਸਕਦੇ ਹਨ। 

PunjabKesari

ਪੇਂਟਾਗਨ ਨੇ ਪਛਲੇ ਹਫ਼ਤੇ ਘੋਸ਼ਣਾ ਕੀਤੀ ਸੀ ਕਿ 2,149 ਨੈਸ਼ਨਲ ਗਾਰਡ ਦੀ ਤਾਇਨਾਤੀ ਦੀ ਮਿਆਦ ਵਧਾਉਣ ਦੀ ਅਪੀਲ ਨਹੀਂ ਕੀਤੀ ਗਈ ਹੈ। ਡੈਮੋਕ੍ਰੇਟ ਅਤੇ ਰੀਪਬਲਿਕਨ ਮੈਂਬਰਾਂ ਦੇ ਵਿਚਕਾਰ ਕੈਪਿਟਲ (ਅਮਰੀਕੀ ਸੰਸਦ) ਦੀ ਕਿਲੇਬੰਦੀ ਦੇ ਖਰਚ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੀ ਜਾਂਚ ਲਈ ਬਿਪਰਟਿਸਨ ਕਮਿਸ਼ਨ ਦੇ ਗਠਨ ਨੂੰ ਲੈਕੇ ਹੋਈ ਬਹਿਸ ਦੇ ਬਾਅਦ ਜਵਾਨਾਂ ਦੀ ਵਾਪਸੀ ਹੋ ਰਹੀ ਹੈ। ਭਾਵੇਂਕਿ ਜਵਾਨਾਂ ਦੀ ਵਾਪਸੀ ਪਹਿਲਾਂ ਤੋਂ ਤੈਅ ਸੀ। ਗੌਰਤਲਬ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿਚ ਹਾਰ ਸਵੀਕਾਰ ਨਹੀਂ ਕੀਤੀ ਸੀ ਅਤੇ ਉਹ 3 ਨਵੰਬਰ ਨੂੰ ਹੋਈਆਂ ਚੋਣਾਂ ਵਿਚ ਧੋਖਾਧੜੀ ਦੇ ਦਾਅਵੇ ਕਰ ਰਹੇ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਜਾਰਜ ਫਲੋਇਡ ਦੇ ਪਰਿਵਾਰ ਨਾਲ ਬਾਈਡੇਨ ਵ੍ਹਾਈਟ ਹਾਊਸ 'ਚ ਕਰਨਗੇ ਮੁਲਾਕਾਤ

ਟਰੰਪ ਦੇ ਇਹਨਾਂ ਦਾਅਵਿਆਂ ਵਿਚਕਾਰ ਕੈਪਿਟਲ ਬਿਲਡਿੰਗ ਵਿਚ ਉਹਨਾਂ ਦੇ ਸਮਰਥਕਾਂ ਨੇ 6 ਜਨਵਰੀ ਨੂੰ ਹਮਲਾ ਕਰ ਦਿੱਤਾ ਸੀ ਅਤੇ ਹਿੰਸਾ ਕੀਤੀ ਸੀ। ਇਸ ਦੇ ਬਾਅਦ ਹੀ ਸੰਸਦ ਭਵਨ ਦੀ ਸੁਰੱਖਿਆ ਲਈ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਗਈ ਸੀ। ਸਦਨ ਵਿਚ ਵੀਰਵਾਰ ਨੂੰ ਕੈਪਿਟਲ ਦੀ ਸੁਰੱਖਿਆ ਲਈ 1.9 ਅਰਬ ਡਾਲਰ ਦੇ ਉਪਾਵਾਂ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਅਗਲੇ ਦਿਨ ਹੀ ਸਦਨ ਨੇ ਜਾਂਚ ਕਮਿਸ਼ਨ ਦੇ ਗਠਨ ਦੀ ਮਨਜ਼ੂਰੀ ਦੇਦਿੱਤੀ ਸੀ। 35 ਰੀਪਬਲਿਕਨ ਮੈਂਬਰਾਂ ਨੇ ਵੀ ਇਸ ਦੇ ਪੱਖ ਵਿਚ ਵੋਟਿੰਗ ਕੀਤੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News