ਅਮਰੀਕਾ ਨੇ ਯੂਕਰੇਨ 'ਚ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਦਿੱਤਾ ਹੁਕਮ

Monday, Jan 24, 2022 - 05:07 PM (IST)

ਅਮਰੀਕਾ ਨੇ ਯੂਕਰੇਨ 'ਚ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਦਿੱਤਾ ਹੁਕਮ

ਵਾਸ਼ਿੰਗਟਨ (ਭਾਸ਼ਾ)- ਰੂਸੀ ਹਮਲੇ ਦੀਆਂ ਵੱਧਦੀਆਂ ਧਮਕੀਆਂ ਦਰਮਿਆਨ ਅਮਰੀਕੀ ਵਿਦੇਸ਼ ਵਿਭਾਗ ਨੇ ਯੂਕਰੇਨ ਸਥਿਤ ਅਮਰੀਕੀ ਦੂਤਾਵਾਸ ਵਿਚ ਕੰਮ ਕਰ ਰਹੇ ਆਪਣੇ ਸਾਰੇ ਅਮਰੀਕੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਮੰਤਰਾਲੇ ਨੇ ਕੀਵ ਸਥਿਤ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੇਸ਼ ਛੱਡ ਦੇਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਗੈਰ-ਜ਼ਰੂਰੀ ਕਰਮਚਾਰੀ ਸਰਕਾਰੀ ਖਰਚੇ 'ਤੇ ਦੇਸ਼ ਛੱਡ ਸਕਦੇ ਹਨ। 

ਅਮਰੀਕੀ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਹੈ ਜਦੋਂ ਯੂਕਰੇਨ ਦੀ ਸਰਹੱਦ 'ਤੇ ਰੂਸੀ ਫ਼ੌਜੀ ਮੌਜੂਦਗੀ ਵਧਣ ਕਾਰਨ ਤਣਾਅ ਵੱਧ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਤਣਾਅ ਘੱਟ ਕਰਨ ਲਈ ਗੱਲਬਾਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੀਵ ਵਿੱਚ ਦੂਤਾਵਾਸ ਖੁੱਲ੍ਹਾ ਰਹੇਗਾ ਅਤੇ ਇਸ ਘੋਸ਼ਣਾ ਦਾ ਮਤਲਬ ਯੂਕਰੇਨ ਤੋਂ ਅਮਰੀਕੀ ਅਧਿਕਾਰੀਆਂ ਨੂੰ ਕੱਢਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਦਮ 'ਤੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ ਅਤੇ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਯੂਕਰੇਨ ਲਈ ਆਪਣਾ ਸਮਰਥਨ ਘਟਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਲਾਈਟ ਜ਼ਰੀਏ ਭਾਰਤ ਪਹੁੰਚਣਗੇ ਪਾਕਿ ਯਾਤਰੀ, ਬਣੇਗਾ 'ਇਤਿਹਾਸ'

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਰਿਪੋਰਟਾਂ ਦੀ ਰੇਖਾਂਕਿਤ ਕੀਤਾ ਕਿ ਰੂਸ ਯੂਕਰੇਨ ਖ਼ਿਲਾਫ਼ ਵੱਡੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਕਿ ਰੂਸੀ ਵਿਦੇਸ਼ ਮੰਤਰਾਲੇ ਨੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੇ ਦੇਸ਼ਾਂ 'ਤੇ ਯੂਕਰੇਨ ਬਾਰੇ ਗਲਤ ਜਾਣਕਾਰੀ ਫੈਲਾ ਕੇ ਤਣਾਅ ਵਧਾਉਣ ਦਾ ਦੋਸ਼ ਲਗਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਯਾਤਰਾ ਸਲਾਹ ਵਿੱਚ ਕਿਹਾ ਕਿ ਰੂਸੀ ਫ਼ੌਜੀ ਕਾਰਵਾਈ ਅਤੇ ਕੋਵਿਡ-19 ਦੇ ਵੱਧਦੇ ਖ਼ਤਰੇ ਕਾਰਨ ਯੂਕਰੇਨ ਦੀ ਯਾਤਰਾ ਨਾ ਕਰੋ। ਅਪਰਾਧ ਅਤੇ ਘਰੇਲੂ ਅਸ਼ਾਂਤੀ ਦੇ ਕਾਰਨ ਯੂਕਰੇਨ ਵਿੱਚ ਵਾਧੂ ਸਾਵਧਾਨੀ ਵਰਤੋ। ਕੁਝ ਖੇਤਰਾਂ 'ਚ ਖ਼ਤਰਾ ਵੱਧ ਗਿਆ ਹੈ। ਰੂਸ ਲਈ ਟ੍ਰੈਵਲ ਐਡਵਾਈਜ਼ਰੀ 'ਚ ਵੀ ਬਦਲਾਅ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਮਹਿੰਗਾਈ ਨੇ ਤੋੜਿਆ 4 ਦਹਾਕਿਆਂ ਦਾ ਰਿਕਾਰਡ, ਅਰਥਸ਼ਾਸਤਰੀਆਂ ਨੇ ਕਹੀ ਇਹ ਗੱਲ

ਇਸ ਸਲਾਹ ਮੁਤਾਬਕ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਤਣਾਅ, ਅਮਰੀਕੀ ਨਾਗਰਿਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਡਰ, ਰੂਸ 'ਚ ਅਮਰੀਕੀ ਨਾਗਰਿਕ ਮਦਦ ਸੀਮਤ ਸਮਰੱਥਾ ਕਾਰਨ ਉਹ ਰੂਸ ਦੀ ਯਾਤਰਾ ਨਹੀਂ ਕਰਨ। ਦੂਤਾਵਾਸ ਦਾ ਦੌਰਾ ਕਰਨ ਲਈ ਕੋਵਿਡ-19 ਅਤੇ ਇਸ ਨਾਲ ਸਬੰਧਤ ਪ੍ਰਵੇਸ਼ ਪਾਬੰਦੀਆਂ, ਅੱਤਵਾਦ, ਰੂਸੀ ਸਰਕਾਰ ਦੇ ਸੁਰੱਖਿਆ ਅਧਿਕਾਰੀਆਂ ਦੁਆਰਾ ਪਰੇਸ਼ਾਨੀ ਅਤੇ ਸਥਾਨਕ ਕਾਨੂੰਨ ਦਾ ਆਪਹੁਦਰਾ ਲਾਗੂ ਕਰਨ ਕਰ ਕੇ ਵੀ ਰੂਸ ਦੀ ਯਾਤਰਾ ਨਾ ਕਰੋ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News