ਲਾਲ ਸਾਗਰ ''ਚ ਹਮਲੇ ਮਗਰੋਂ US ਨੇਵੀ ਨੇ ਲਿਆ ਬਦਲਾ, ਕਈ ਹੂਤੀ ਬਾਗੀਆਂ ਦੀ ਮੌਤ
Monday, Jan 01, 2024 - 11:56 AM (IST)
ਬੇਰੂਤ (ਭਾਸ਼ਾ)- ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਨੇ ਲਾਲ ਸਾਗਰ ਵਿਚ ਇਕ ਕਾਰਗੋ ਜਹਾਜ਼ 'ਤੇ ਹਮਲਾ ਹੋਣ ਮਗਰੋਂ ਹੂਤੀ ਬਾਗੀਆਂ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਉਸ ਦੇ ਕਈ ਲੜਾਕੇ ਮਾਰੇ ਗਏ। ਗਾਜ਼ਾ ਵਿਚ ਜੰਗ ਤੋਂ ਬਾਅਦ ਸਮੁੰਦਰੀ ਸੰਘਰਸ਼ ਵੀ ਵਧ ਗਿਆ ਹੈ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ, 'ਅਸੀਂ ਸਵੈ-ਰੱਖਿਆ ਵਿਚ ਕਾਰਵਾਈ ਕਰਨ ਜਾ ਰਹੇ ਹਾਂ।' ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਯੂ.ਐੱਸ.ਐੱਸ. ਗ੍ਰੇਵਲੀ ਵਿਨਾਸ਼ਕ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਪਹਿਲਾਂ ਸ਼ਨੀਵਾਰ ਦੇਰ ਰਾਤ ਨੂੰ ਸਿੰਗਾਪੁਰ ਦੇ ਝੰਡੇ ਵਾਲੇ ਇਕ ਜਹਾਜ਼ 'ਤੇ ਹਮਲਾ ਕਰਨ ਵਾਲੀਆਂ 2 ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਨੂੰ ਡੇਗਿਆ। ਸਿੰਗਾਪੁਰ ਦੇ ਜਹਾਜ਼ 'ਤੇ ਦੱਖਣੀ ਲਾਲ ਸਾਗਰ ਵਿਚ ਹਮਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੁਲਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ, 7 ਸ਼ੱਕੀਆਂ ਦੀ ਮੌਤ
ਅਮਰੀਕੀ ਜਲ ਸੈਨਾ ਨੇ ਦੱਸਿਆ ਕਿ ਇਸ ਦੇ ਬਾਅਦ 4 ਛੋਟੀਆਂ ਕਿਸ਼ਤੀਆਂ ਨੇ ਐਤਵਾਰ ਸਵੇਰੇ ਛੋਟੇ ਹਥਿਆਰਾਂ ਨਾਲ ਫਿਰ ਉਸੇ ਮਾਲਵਾਹਕ ਜਹਾਜ਼ 'ਤੇ ਹਮਲਾ ਕੀਤਾ ਅਤੇ ਬਾਗੀਆਂ ਨੇ ਜਹਾਜ਼ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਹੂਤੀ ਨੇ ਸੰਘਰਸ਼ ਵਿਚ ਆਪਣੇ 10 ਲੜਾਕਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਹਨ ਕਿਰਬੀ ਨੇ ਕਿਹਾ ਕਿ ਅਮਰੀਕਾ ਨੇ ਹੂਤੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਇਨ੍ਹਾਂ ਖ਼ਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਅੱਗੇ ਜਾ ਕੇ ਢੁਕਵੇਂ ਫੈਸਲੇ ਲੈਣ ਜਾ ਰਹੇ ਹਾਂ। ਈਰਾਨ ਸਮਰਥਿਤ ਹੂਤੀ ਨੇ ਲਾਲ ਸਾਗਰ ਵਿਚ ਜਹਾਜ਼ਾਂ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਸਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਨਾਲ ਜੁੜੇ ਜਾਂ ਇਜ਼ਰਾਈਲੀ ਬੰਦਰਗਾਹਾਂ ਵੱਲ ਜਾਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਨੇਤਨਯਾਹੂ ਦਾ ਵੱਡਾ ਬਿਆਨ- ਹਮਾਸ ਖ਼ਿਲਾਫ਼ ਜੰਗ ‘ਕਈ ਮਹੀਨਿਆਂ ਤੱਕ' ਚੱਲੇਗੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।