ਅਮਰੀਕਾ : ਲਾਪਤਾ ਬੱਚੇ ਦੇ ਭਾਰਤੀ ਮੂਲ ਦੇ ਮਤਰੇਏ ਪਿਤਾ 'ਤੇ 10,000 ਡਾਲਰ ਚੋਰੀ ਕਰਨ ਦਾ ਦੋਸ਼, ਹਵਾਲਗੀ ਦੀ ਮੰਗ

Thursday, Apr 27, 2023 - 06:04 PM (IST)

ਹਿਊਸਟਨ (ਭਾਸ਼ਾ)- ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਾਪਤਾ ਛੇ ਸਾਲਾ ਨੋਏਲ ਦੇ ਭਾਰਤੀ-ਅਮਰੀਕੀ ਮਤਰੇਏ ਪਿਤਾ 'ਤੇ ਇਕ ਹੋਰ ਦੋਸ਼ ਲਗਾਇਆ ਗਿਆ ਹੈ। ਦੋਸ਼ ਮੁਤਾਬਕ ਪਿਛਲੇ ਮਹੀਨੇ ਆਪਣੀ ਪਤਨੀ ਅਤੇ ਉਸ ਦੇ ਛੇ ਬੱਚਿਆਂ ਨਾਲ ਭਾਰਤ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਮਾਲਕ ਦੇ 10,000 ਡਾਲਰ ਚੋਰੀ ਕੀਤੇ ਸਨ। ਟੈਕਸਾਸ ਪੁਲਸ ਨੇ ਇਹ ਜਾਣਕਾਰੀ ਦਿੱਤੀ। ਐਵਰਮੈਨ ਦੇ ਪੁਲਸ ਮੁਖੀ ਕ੍ਰੇਗ ਸਪੈਂਸਰ ਨੇ ਮੰਗਲਵਾਰ ਨੂੰ ਕਿਹਾ ਕਿ ਜੋੜੇ ਅਰਸ਼ਦੀਪ ਸਿੰਘ ਅਤੇ ਉਸਦੀ ਪਤਨੀ ਖ਼ਿਲਾਫ਼ ਚੋਰੀ ਦੇ ਮਾਮਲੇ ਦੇ ਇਲਾਵਾ ਅਤੇ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਅਸੀਂ ਉਨ੍ਹਾਂ ਤੋਂ ਨੋਏਲ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਹਾਸਲ ਕਰ ਸਕੀਏ। ਉਨ੍ਹਾਂ ਨੇ ਕਿਹਾ ਕਿ ਉਹ ਸਿੰਡੀ ਰੌਡਰਿਗਜ਼-ਸਿੰਘ ਅਤੇ ਉਸਦੇ ਪਤੀ ਅਰਸ਼ਦੀਪ ਸਿੰਘ ਨੂੰ ਲੱਭਣ ਅਤੇ ਸਪੁਰਦ ਕਰਨ ਲਈ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨ ਲਈ ਸੰਘੀ ਅਧਿਕਾਰੀਆਂ 'ਤੇ ਨਿਰਭਰ ਹਨ। ਲਾਪਤਾ ਬੱਚੇ ਦੇ ਰਿਸ਼ਤੇਦਾਰ ਦੇ ਅਨੁਸਾਰ ਪੁਲਸ ਨੇ ਮੰਗਲਵਾਰ ਨੂੰ ਨੋਏਲ ਰੋਡਰਿਗਜ਼-ਅਲਵਾਰੇਜ਼ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਨਵੇਂ ਵੇਰਵੇ ਜਾਰੀ ਕੀਤੇ। ਨੋਏਲ ਨੂੰ ਆਖਰੀ ਵਾਰ ਅਕਤੂਬਰ 2022 ਵਿੱਚ ਦੇਖਿਆ ਗਿਆ ਸੀ। ਸਪੈਂਸਰ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਹੁਣ ਲਾਪਤਾ ਬੱਚੇ ਦੇ ਮਤਰੇਏ ਪਿਤਾ ਅਰਸ਼ਦੀਪ ਸਿੰਘ ਖ਼ਿਲਾਫ਼ ਵੀ ਚੋਰੀ ਦਾ ਦੋਸ਼ ਦਰਜ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰਤੀਆਂ ਲਈ ਨਵੀਂ ਮੁਸੀਬਤ, ਸਖ਼ਤ ਨਿਯਮਾਂ ਦਾ ਕਰਨਾ ਪਵੇਗਾ ਸਾਹਮਣਾ

ਸਪੈਂਸਰ ਅਨੁਸਾਰ ਅਰਸ਼ਦੀਪ ਸਿੰਘ ਨੇ ਪਿਛਲੇ ਮਹੀਨੇ ਦੇਸ਼ ਛੱਡਣ ਤੋਂ ਕੁਝ ਘੰਟੇ ਪਹਿਲਾਂ ਰੋਜ਼ਾਨਾ ਕਰਿਆਨੇ ਦੀਆਂ ਦੁਕਾਨਾਂ 'ਤੇ ਉਤਪਾਦ ਡਿਲੀਵਰ ਕੀਤੀ ਅਤੇ ਕਥਿਤ ਤੌਰ 'ਤੇ ਆਪਣੇ ਮਾਲਕ ਤੋਂ 10,000 ਡਾਲਰ ਦੀ ਨਕਦੀ ਦੀ ਚੋਰੀ ਨੂੰ ਲੁਕਾਉਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ। ਸਪੈਂਸਰ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਵੱਡੀ ਜਮ੍ਹਾਂ ਰਕਮ ਦੇ ਸੰਦਰਭ ਵਿੱਚ ਕੰਪਨੀ ਨੂੰ ਜਾਅਲੀ ਦਸਤਾਵੇਜ਼ ਅਤੇ ਗੁੰਮ ਹੋਏ ਪੈਸੇ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਪੁਸ਼ਟੀ ਕੀਤੀ ਕਿ ਬੱਚੇ ਦੇ ਪਰਿਵਾਰ ਨੇ ਦੇਸ਼ ਛੱਡਣ ਤੋਂ ਇੱਕ ਦਿਨ ਪਹਿਲਾਂ ਅਰਸ਼ਦੀਪ ਸਿੰਘ, ਸਿੰਡੀ ਸਿੰਘ ਅਤੇ ਉਨ੍ਹਾਂ ਦੇ ਛੇ ਬੱਚਿਆਂ ਲਈ ਭਾਰਤ ਲਈ ਵਨ-ਵੇ ਏਅਰਲਾਈਨ ਟਿਕਟਾਂ ਖਰੀਦਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News