ਭਾਰਤੀ ਰਾਜਦੂਤ ਨੇ ਅਮਰੀਕਾ ''ਚ ਸਿੱਖ ਨੇਤਾਵਾਂ ਨਾਲ ਕੀਤੀ ਡਿਜੀਟਲ ਗੱਲਬਾਤ, ਭਾਰਤ ਦੇ ਵਿਕਾਸ ਦਾ ਲਿਆ ਸੰਕਲਪ

07/11/2020 12:37:06 PM

ਵਾਸ਼ਿੰਗਟਨ- ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੇਸ਼ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਡਿਜੀਟਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਵਾਸੀ ਨੇਤਾਵਾਂ ਨੇ ਪੰਜਾਬ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਭਾਰਤ ਦੇ ਵਿਕਾਸ 'ਚ ਯੋਗਦਾਨ ਦੇਣ ਦੀ ਵਚਨਬੱਧਤਾ ਜਤਾਈ। ਉਨ੍ਹਾਂ ਨੇ ਭਾਰਤ ਦੇ ਵਿਕਾਸ 'ਚ ਯੋਗਦਾਨ ਕਰਨ ਦਾ ਸੰਕਲਪ ਲਿਆ। ਸੰਧੂ ਨੇ ਸ਼ੁੱਕਰਵਾਰ ਨੂੰ ਗੱਲਬਾਤ ਦੇ ਕੁਝ ਦੇਰ ਬਾਅਦ ਟਵੀਟ ਕੀਤਾ,''ਭਾਰਤੀ-ਅਮਰੀਕੀ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨਾਲ ਸ਼ਾਨਦਾਰ ਗੱਲਬਾਤ ਹੋਈ।'' ਇਸ ਡਿਜੀਟਲ ਗੱਲਬਾਤ 'ਚ ਕਰੀਬ 100 ਪ੍ਰਮੁੱਖ ਸਿੱਖ ਨੇਤਾ ਸ਼ਾਮਲ ਹੋਏ। 2 ਘੰਟਿਆਂ ਤੱਕ ਚੱਲੀ ਡਿਜੀਟਲ ਬੈਠਕ ਦੌਰਾਨ, ਰਾਜਦੂਤ ਨੇ ਭਾਈਚਾਰੇ ਨੂੰ ਭਾਰਤ-ਅਮਰੀਕਾ ਦੇ ਰਣਨੀਤਕ ਸੰਬੰਧਾਂ ਤੋਂ ਜਾਣੂੰ ਕਰਵਾਇਆ ਅਤੇ ਅਮਰੀਕਾ ਦੇ ਸਮਾਜਿਕ-ਆਰਥਿਕ ਖੇਤਰ ਅਤੇ ਭਾਰਤ ਦੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

PunjabKesari
ਸਿੱਖ ਨੇਤਾਵਾਂ ਨੇ ਸਿੱਖਿਅਆ ਅਤੇ ਵਾਤਾਵਰਣ ਦੇ ਖੇਤਰ 'ਚ ਪੰਜਾਬ ਨੂੰ ਵਿਕਸਿਤ ਕਰਨ ਦਾ ਮਦਦ ਕਰਨ ਦੀ ਇੱਛਾ ਜਤਾਈ। ਗੱਲਬਾਤ 'ਚ ਸ਼ਾਮਲ ਹੋਏ ਇਕ ਅਧਿਕਾਰੀ ਨੇ ਕਿਹਾ,''ਪੰਜਾਬ ਦੇ ਸਰਵਪੱਖੀ ਵਿਕਾਸ ਦੀ ਦਿਸ਼ਾ 'ਚ ਕੁਝ ਕਰਨ ਦੇ ਪ੍ਰਤੀ ਬਹੁਤ ਉਤਸ਼ਾਹ ਦਿੱਸਿਆ।'' ਪਹਿਲਾਂ ਹੀ ਵੱਖ-ਵੱਖ ਸਮਰੱਥਾਵਾਂ 'ਚ ਤਾਇਨਾਤੀ ਦੌਰਾਨ, ਰਾਜਦੂਤ ਸੰਧੂ ਨੇ ਸਿੱਖ ਪ੍ਰਵਾਸੀਆਂ ਨਾਲ ਚਰਚਾ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2016 ਦੀ ਯਾਤਰਾ ਦੌਰਾਨ ਇੱਥੇ ਸਿੱਖ ਭਾਈਚਾਰੇ ਦੇ ਨੇਤਾਵਾਂ ਨਾਲ ਉਨ੍ਹਾਂ ਦੀ ਪਹਿਲੀ ਬੈਠਕ 'ਚ ਅਹਿਮ ਭੂਮਿਕਾ ਨਿਭਾਈ ਸੀ।


DIsha

Content Editor

Related News