US ਦਾ ਈਰਾਨ ਨੂੰ ਝਟਕਾ, ਤੇਲ ਦੀ ਢੋਆ-ਢੁਆਈ ਕਰਨ ਵਾਲੀਆਂ 35 ਕੰਪਨੀਆਂ ਤੇ ਜਹਾਜ਼ਾਂ 'ਤੇ ਲਗਾਈ ਪਾਬੰਦੀ
Wednesday, Dec 04, 2024 - 06:30 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਮੰਗਲਵਾਰ ਨੂੰ ਈਰਾਨੀ ਤੇਲ ਨੂੰ ਦੂਜੇ ਦੇਸ਼ਾਂ ਵਿਚ ਪਹੁੰਚਾਉਣ ਵਾਲੀਆਂ 35 ਕੰਪਨੀਆਂ ਅਤੇ ਜਹਾਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ 2 ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਭਾਰਤ ਦੀਆਂ ਜਿਨ੍ਹਾਂ 2 ਕੰਪਨੀਆਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ 'ਫੋਨਿਕਸ' ਦਾ ਪ੍ਰਬੰਧਨ ਅਤੇ ਸੰਚਾਲਨ ਕਰਨ ਵਾਲੀ 'ਵਿਜ਼ਨ ਸ਼ਿਪ ਮੈਨੇਜਮੈਂਟ ਐੱਲਐੱਲਪੀ' ਅਤੇ 'ਟਾਈਟਸ਼ਿਪ ਸ਼ਿਪਿੰਗ ਮੈਨੇਜਮੈਂਟ' (ਓਪੀਸੀ) ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਇਸ ਤੋਂ ਇਲਾਵਾ ਯੂਏਈ, ਚੀਨ, ਲਾਈਬੇਰੀਆ, ਹਾਂਗਕਾਂਗ ਸਮੇਤ ਹੋਰ ਦੇਸ਼ਾਂ ਦੀਆਂ ਕੰਪਨੀਆਂ ਅਤੇ ਜਹਾਜ਼ਾਂ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ: UK ਨੇ ਬਦਲੀ ਟ੍ਰੈਵਲ ਐਡਵਾਈਜ਼ਰੀ, ਇਸ ਦੇਸ਼ ਨਾ ਜਾਣ ਦੀ ਸਲਾਹ
ਇੱਕ ਬਿਆਨ ਵਿੱਚ ਖਜ਼ਾਨਾ ਵਿਭਾਗ ਨੇ ਕਿਹਾ ਕਿ 1 ਅਕਤੂਬਰ ਨੂੰ ਇਜ਼ਰਾਈਲ ਵਿਰੁੱਧ ਈਰਾਨ ਦੇ ਹਮਲੇ ਤੋਂ ਬਾਅਦ ਕੀਤੀ ਗਈ ਇਹ ਕਾਰਵਾਈ ਤਹਿਰਾਨ ਲਈ ਇੱਕ ਹੋਰ ਝਟਕਾ ਹੈ। ਈਰਾਨ ਨੇ ਪਾਬੰਦੀਆਂ ਤੋਂ ਬਾਅਦ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਅੱਤਵਾਦ ਅਤੇ ਵਿੱਤੀ ਖੁਫੀਆ ਵਿਭਾਗ ਦੇ ਕਾਰਜਕਾਰੀ ਅੰਡਰ ਸੈਕਟਰੀ ਬ੍ਰੈਡਲੀ ਟੀ. ਸਮਿਥ ਨੇ ਕਿਹਾ, "ਈਰਾਨ ਆਪਣੇ ਪੈਟਰੋਲੀਅਮ ਵਪਾਰ ਤੋਂ ਹੋਣ ਵਾਲੇ ਮਾਲੀਏ ਨੂੰ ਪਰਮਾਣੂ ਪ੍ਰੋਗਰਾਮ, ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਦੇ ਪ੍ਰਸਾਰ ਅਤੇ ਅੱਤਵਾਦੀਆਂ 'ਤੇ ਖਰਚ ਕਰ ਰਿਹਾ ਹੈ, ਜਿਸ ਨਾਲ ਖੇਤਰ ਵਿੱਚ ਹੋਰ ਅਸਥਿਰਤਾ ਪੈਦਾ ਹੋਣ ਦਾ ਖ਼ਤਰਾ ਹੈ।' ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਸਾਰੇ ਸਾਧਨਾਂ ਅਤੇ ਅਧਿਕਾਰੀਆਂ ਦੀ ਵਰਤੋਂ ਕਰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਜਹਾਜ਼ਾਂ ਨੂੰ ਰੋਕਣ ਲਈ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਦੋ ਕੁੜੀਆਂ ਨੇ ਕਰਵਾਇਆ ਵਿਆਹ; ਇਕ ਮਹੀਨੇ ਬਾਅਦ ਦਿੱਤੀ ਪ੍ਰੈਗਨੈਂਸੀ ਦੀ ਖਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8