ਅਮਰੀਕਾ ਵਿਚ ਹੁੰਦੇ ਕਤਲਾਂ ਦੀ ਦਰ ''ਚ ਹੋਇਆ ਲਗਭਗ 30% ਦਾ ਵਾਧਾ: FBI

Tuesday, Sep 28, 2021 - 09:59 PM (IST)

ਅਮਰੀਕਾ ਵਿਚ ਹੁੰਦੇ ਕਤਲਾਂ ਦੀ ਦਰ ''ਚ ਹੋਇਆ ਲਗਭਗ 30% ਦਾ ਵਾਧਾ: FBI

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਏਜੰਸੀ ਐੱਫ. ਬੀ. ਆਈ. ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਸਾਲਾਨਾ ਕਰਾਈਮ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਮਰੀਕਾ ਵਿਚ ਹੁੰਦੇ ਕਤਲਾਂ ਦੀ ਸੰਖਿਆ ਪਿਛਲੇ ਸਾਲ 2020 'ਚ ਲਗਭਗ 30% ਵਧੀ ਹੈ। ਰਿਪੋਰਟ ਅਨੁਸਾਰ, 2020 ਵਿਚ ਕਤਲ ਅਤੇ ਗੈਰ-ਲਾਪਰਵਾਹੀ ਨਾਲ ਹੋਏ ਕਤਲਾਂ ਦੇ ਅਪਰਾਧਾਂ ਵਿਚ 29.4 ਪ੍ਰਤੀਸ਼ਤ ਦਾ ਵਾਧਾ ਹੋਇਆ, ਜੋਕਿ 1960 ਦੇ ਦਹਾਕੇ ਵਿਚ ਰਾਸ਼ਟਰੀ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਦੀ ਸਭ ਤੋਂ ਵੱਡੀ ਸਾਲਾਨਾ ਵਾਧਾ ਦਰ ਹੈ।

ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ


ਐੱਫ. ਬੀ. ਆਈ. ਅਨੁਸਾਰ ਸਮੁੱਚੇ ਤੌਰ 'ਤੇ ਹਿੰਸਕ ਅਪਰਾਧ 5.6% ਵਧ ਕੇ ਲਗਭਗ 1.3 ਮਿਲੀਅਨ ਘਟਨਾਵਾਂ ਤੱਕ ਪਹੁੰਚ ਗਏ ਹਨ। ਹਾਲਾਂਕਿ ਜਾਇਦਾਦ ਸਬੰਧੀ ਅਪਰਾਧ 7.8% ਘੱਟ ਕੇ ਲਗਭਗ 6.5 ਮਿਲੀਅਨ ਘਟਨਾਵਾਂ 'ਤੇ ਆ ਗਏ ਹਨ। ਇਸ ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਨ ਲਈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦਾ ਯੂਨੀਫਾਰਮ ਕ੍ਰਾਈਮ ਰਿਪੋਰਟਿੰਗ (ਯੂ. ਸੀ. ਆਰ.) ਪ੍ਰੋਗਰਾਮ ਦੇਸ਼ ਭਰ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਰਿਪੋਰਟ ਕੀਤੇ ਗਏ ਡੇਟਾ ਨੂੰ ਇਕੱਤਰ ਕਰਦਾ ਹੈ। ਇਨ੍ਹਾਂ ਕਤਲਾਂ ਵਿਚ ਜ਼ਿਆਦਾਤਰ ਬੰਦੂਕ ਦੀ ਵਰਤੋਂ ਨਾਲ ਸਬੰਧਿਤ ਹਨ। ਰਿਪੋਰਟ ਅਨੁਸਾਰ, 2020 ਵਿਚ ਬੰਦੂਕ ਦੀ ਵਰਤੋਂ ਨਾਲ 76% ਕਤਲ ਦਰਜ ਹੋਏ ਹਨ ਜਦਕਿ 2019 ਵਿਚ ਇਹ ਗਿਣਤੀ 73% ਸੀ।

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News