ਅਮਰੀਕਾ ਰੂਸ ਨਾਲ ਸੰਘਰਸ਼ ਨਹੀਂ ਚਾਹੁੰਦਾ : ਬਾਈਡੇਨ
Friday, Apr 16, 2021 - 06:44 PM (IST)
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਅਮਰੀਕਾ ਨੇ ਰੂਸ ਵਿਰੁੱਧ ਪਾਬੰਦੀਆਂ ਦੇ ਇਕ ਨਵੇਂ ਦੌਰ ਨੂੰ ਲਾਗੂ ਕਰਨ ਤੋਂ ਬਾਅਦ ਉਸ ਨਾਲ ਸੰਘਰਸ਼ ਨਹੀਂ ਚਾਹੁੰਦਾ ਹੈ। ਬਾਈਡੇਨ ਨੇ ਇਥੇ ਇਕ ਭਾਸ਼ਣ ਦੌਰਾਨ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਰੂਸ ਨਾਲ ਟਕਰਾਅ ਅਤੇ ਸੰਘਰਸ਼ ਦਾ ਰਸਤਾ ਨਹੀਂ ਅਪਣਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ
ਇਸ ਤੋਂ ਪਹਿਲੇ ਦਿਨ 'ਚ ਵਾਸ਼ਿੰਗਟਨ ਨੇ 32 ਰੂਸੀ ਅਦਾਰਿਆਂ ਅਤੇ ਵਿਅਕਤੀਆਂ 'ਤੇ 2020 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਥਿਤ ਦਖਲਅੰਦਾਜ਼ੀ ਅਤੇ ਅਮਰੀਕੀ ਸਾਫਟਵੇਅਰ ਸਪਲਾਈ ਚੇਨ ਨੈਟਵਰਕ 'ਤੇ ਕਥਿਤ ਹੈਕਿੰਗ ਲਈ ਪਾਬੰਦੀਆਂ ਲਾਈਆਂ ਹਨ। ਰੂਸ ਨੇ ਹਾਲਾਂਕਿ ਅਮਰੀਕੀ ਚੋਣਾਂ ਦੀ ਵਿਚੋਲਗੀ ਅਤੇ ਸਾਈਬਰ ਹਮਲਿਆਂ 'ਚ ਆਪਣੀ ਹਿੱਸੇਦਾਰੀ ਦੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ।
ਇਹ ਵੀ ਪੜ੍ਹੋ-ਇਰਾਕ ਦੀ ਰਾਜਧਾਨੀ ਬਗਦਾਦ 'ਚ ਧਮਾਕਾ, 1 ਦੀ ਮੌਤ ਤੇ 12 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।