ਅਮਰੀਕਾ ਨੇ ਅਲਕਾਇਦਾ ਅਤੇ ਤਾਲਿਬਾਨ ਦੇ ਚਾਰ ਨੇਤਾਵਾਂ ਨੂੰ ਐਲਾਨਿਆ 'ਗਲੋਬਲ ਅੱਤਵਾਦੀ'

12/02/2022 10:26:43 AM

ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿੱਚ ਬਾਈਡੇਨ ਪ੍ਰਸ਼ਾਸਨ ਨੇ ਭਾਰਤੀ ਉਪ ਮਹਾਂਦੀਪ ਵਿੱਚ ਅਲ-ਕਾਇਦਾ ਦੇ (ਏਕਿਊਆਈਐਸ) ਦੋ ਨੇਤਾਵਾਂ ਅਤੇ ਅਫਗਾਨਿਸਤਾਨ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅੰਦੋਲਨ ਦੇ ਦੋ ਨੇਤਾਵਾਂ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ ਹੈ।ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਬਰਫੀਲੇ ਤੂਫਾਨ 'ਚ ਫਸੇ ਡਰਾਈਵਰਾਂ ਦੀ ਮਦਦ ਲਈ ਅੱਗੇ ਆਏ 'ਸਿੱਖ ਵਾਲੰਟੀਅਰ' (ਵੀਡੀਓ)  

ਬਲਿੰਕਨ ਨੇ ਵੀਰਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਕੱਲ੍ਹ ਵਿਦੇਸ਼ ਵਿਭਾਗ ਨੇ ਦੋ ਏਕਿਊਆਈਐਸ ਅਤੇ ਦੋ ਟੀਟੀਪੀ ਨੇਤਾਵਾਂ ਨੂੰ ਉਨ੍ਹਾਂ ਦੇ ਸਬੰਧਤ ਸਮੂਹਾਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਗਲੋਬਲ ਅੱਤਵਾਦੀ ਦੇ ਤੌਰ 'ਤੇ ਐਲਾਨਿਆ ਗਿਆ। ਬਿਆਨ ਵਿਚ ਕਿਹਾ ਗਿਆ ਕਿ ਇਹ ਚਾਰ ਵਿਅਕਤੀ ਓਸਾਮਾ ਮਹਿਮੂਦ, ਆਤਿਫ ਯਾਹੀਆ ਗੌਰੀ, ਮੁਹੰਮਦ ਮਾਰੂਫ ਅਤੇ ਕਾਰੀ ਅਮਜਦ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਅਫਗਾਨਿਸਤਾਨ ਵਿੱਚ ਸਰਗਰਮ ਅਲਕਾਇਦਾ ਅਤੇ ਤਾਲਿਬਾਨ ਅੱਤਵਾਦੀ ਸਮੂਹਾਂ ਦਾ ਮੁਕਾਬਲਾ ਕਰਨ ਲਈ ਆਪਣੇ ਅੱਤਵਾਦ ਵਿਰੋਧੀ ਸਾਧਨਾਂ ਦੀ ਵਰਤੋਂ ਕਰਨ ਲਈ ਵਚਨਬੱਧ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News