''ਅਮਰੀਕਾ ਦੇ ਵੈਕਸੀਨ ਸਾਂਝਾ ਕਰਨ ਦਾ ਫੈਸਲਾ ਸਵਾਗਤ ਯੋਗ''

Tuesday, Apr 27, 2021 - 10:54 PM (IST)

ਮਾਸਕੋ-ਰੂਸ ਨੇ ਅਮਰੀਕਾ ਦੇ ਹੋਰ ਦੇਸ਼ਾਂ ਨਾਲ ਕੋਰੋਨਾ ਵਾਇਰਸ ਵੈਕਸੀਨ ਸਾਂਝਾ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਪੂਰੀ ਦੁਨੀਆ ਦੇ ਲੋਕਾਂ ਦੇ ਟੀਕਾਕਰਣ 'ਚ ਮਦਦ ਮਿਲੇਗੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਵਧੀਆ ਹੈ। ਅਸੀਂ ਵੈਕਸੀਨ ਨੂੰ ਇਕ ਸਿਆਸੀ ਹਥਿਆਰ ਵਜੋਂ ਜਾਂ ਸਿਆਸੀ ਦਬਾਅ ਲਈ ਇਸਤੇਮਾਲ ਦਾ ਹਮੇਸ਼ਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ-ਸ਼ਾਓਮੀ ਨੇ ਬਣਾਇਆ ਸਮਾਰਟਫੋਨ ਸੇਲ ਦਾ ਰਿਕਾਰਡ, ਸੈਮਸੰਗ ਵਰਗੀਆਂ ਕੰਪਨੀਆਂ ਨੂੰ ਛੱਡਿਆ ਪਿੱਛੇ

ਇਕ ਹੀ ਸਮੇਂ 'ਚ ਹੀ ਕਈ ਤਰ੍ਹਾਂ ਦੀਆਂ ਵੈਕਸੀਨਸ ਉਪਲੱਬਧ ਹੋਣਗੀਆਂ ਹਾਲਾਂਕਿ ਉਹ ਸਪੂਤਨਿਕ ਵੀ ਦੀ ਤਰ੍ਹਾਂ ਅਸਰਦਾਰ ਭਲੇ ਹੀ ਨਾ ਹੋਵੇ। ਇਹ ਚਾਹੇ ਛੋਟਾ ਹੀ ਕਦਮ ਹੋਵੇ ਪਰ ਉਹ ਦੁਨੀਆ ਭਰ ਦੇ ਲੋਕਾਂ ਦਾ ਟੀਕਾਕਰਣ ਕਰਨ 'ਚ ਸਾਨੂੰ ਹੋਰ ਨੇੜੇ ਲਿਆਏਗਾ। ਬੁਲਾਰੇ ਨੇ ਕਿਹਾ ਕਿ ਇਸ 'ਚ ਇਕ ਖਤਰਾ ਵੀ ਹੈ ਕਿਉਂਕਿ ਵੈਕਸੀਨ ਨੂੰ ਇਕ ਦਬਾਅ ਦੇ ਉਪਕਰਣ ਵਜੋਂ ਇਸਤੇਮਾਲ ਕੀਤਾ ਜਾਵੇਗਾ। ਪੇਸਕੋਵ ਨੇ ਕਿਹਾ ਕਿ ਇਸ 'ਚ ਖਤਰਾ ਵੀ ਹੈ, ਤੁਸੀਂ ਜਾਣਦੇ ਹੋ ਇਸ ਦੇ ਨਿਰਮਾਣ ਦੇ ਸਮੇਂ ਸਪੂਤਨਿਕ ਨੂੰ ਵੀ ਅਨੁਚਿਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ-ਗੂਗਲ, ਮਾਈਕ੍ਰੋਸਾਫਟ ਤੋਂ ਬਾਅਦ ਐਪਲ ਨੇ ਵੀ ਭਾਰਤ ਨੂੰ ਕੋਰੋਨਾ ਸੰਕਟ 'ਚ ਰਿਲੀਫ ਫੰਡ ਦੇਣ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News