ਜਬਰਨ ਮਜਦੂਰੀ ''ਤੇ ਅਮਰੀਕੀ ਸੰਸਦ ਨੇ ਚੀਨੀ ਮਾਲ ਦੇ ਆਯਾਤ ਲਗਾਈ ਪਾਬੰਦੀ

09/24/2020 1:41:30 PM

ਵਾਸ਼ਿੰਗਟਨ—ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਦੇ ਦੌਰਾਨ ਅਮਰੀਕੀ ਸੰਸਦ 'ਚ ਇਕ ਹੋਰ ਬਿੱਲ ਕਾਰੋਬਾਰੀਆਂ ਅਤੇ ਚੈਂਬਰ ਆਫ ਕਾਮਰਸ ਦੇ ਵਿਰੋਧ ਦੇ ਬਾਵਜੂਦ ਪਾਸ ਹੋ ਗਿਆ ਹੈ। ਇਹ ਬਿੱਲ ਚੀਨ ਦੇ ਸ਼ਿਨਜਿਆਂਗ ਪ੍ਰਾਂਤ 'ਚ ਉਇਗਰ ਮੁਸਲਮਾਨਾਂ ਤੋਂ ਕਰਵਾਈ ਜਾ ਰਹੀ ਜਬਰਨ ਮਜਦੂਰੀ ਦੇ ਖਿਲਾਫ ਹੈ ਜਿਸ ਦੇ ਤਹਿਤ ਅਜਿਹੇ ਸਾਮਾਨ ਦੇ ਅਮਰੀਕਾ 'ਚ ਆਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਉਇਗਰ ਮੁਸਲਮਾਨਾਂ ਨੂੰ ਕੈਂਪਾਂ 'ਚ ਰੱਖ ਕੇ ਜਬਰਨ ਤਿਆਰ ਕਰਵਾਉਣ ਦੇ ਦੋਸ਼ ਹਨ। 
ਪ੍ਰਤੀਨਿਧੀ ਸਭਾ 'ਚ ਉਇਗਰ ਜਬਰਨ ਮਜਦੂਰੀ ਨਿਵਾਰਣ ਐਕਟ ਦੇ ਪੱਖ 'ਚ 406 ਵੋਟ ਪਏ ਜਦੋਂਕਿ ਵਿਰੋਧ 'ਚ ਸਿਰਫ ਤਿੰਨ। ਕਾਨੂੰਨ ਨੂੰ ਪ੍ਰਭਾਵੀ ਹੋਣ ਤੋਂ ਪਹਿਲਾਂ ਸੀਨੇਟ ਤੋਂ ਪਾਸ ਕਰਵਾਉਣਾ ਜ਼ਰੂਰੀ ਹੋਵੇਗਾ। ਸੰਯੁਕਤ ਰਾਸ਼ਟਰ ਮੁਤਾਬਕ ਸ਼ਿਨਜਿਆਂਗ ਪ੍ਰਾਂਤ ਦੇ ਕੈਂਪਾਂ 'ਚ ਘੱਟ ਤੋਂ ਘੱਟ ਦੱਸ ਲੱਖ ਉਇਗਰ ਅਤੇ ਹੋਰ ਘੱਟ ਗਿਣਤੀ ਮੁਸਲਮਾਨਾਂ ਨੂੰ ਰੱਖਿਆ ਗਿਆ ਹੈ। ਇਸ ਇਲਾਕੇ 'ਚ ਮੁਸਲਿਮ ਆਬਾਦੀ ਨੂੰ ਚੀਨੀ ਅਧਿਕਾਰੀ ਲੰਬੇ ਸਮੇਂ ਤੋਂ ਤੰਗ ਕਰਦੇ ਰਹੇ ਹਨ। ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜਬਰਨ ਮਜਦੂਰੀ ਦੇ ਉਤਪਾਦ ਹਮੇਸ਼ਾ ਅਮਰੀਕੀ ਦੁਕਾਨਾਂ ਅਤੇ ਘਰਾਂ 'ਚ ਪਾਏ ਜਾਂਦੇ ਹਨ। ਬੀਜ਼ਿੰਗ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਕਿ ਅਜਿਹੇ ਅੱਤਿਆਚਾਰ ਹੁਣ ਬੰਦ ਹੋਣੇ ਚਾਹੀਦੇ। 
ਕਾਰੋਬਾਰੀਆਂ ਨੇ ਕੀਤੀ ਆਲੋਚਨਾ
ਪ੍ਰਤੀਨਿਧੀ ਸਭਾ ਵਲੋਂ ਪਾਸ ਇਸ ਬਿੱਲ ਦੀ ਅਮਰੀਕੀ ਕਾਰੋਬਾਰੀਆਂ ਅਤੇ ਚੈਂਬਰ ਆਫ ਕਾਮਰਸ ਨੇ ਆਲੋਚਨਾ ਕੀਤੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਕਾਰੋਬਾਰ 'ਚ ਜ਼ਿਆਦਾਤਰ ਕੱਪੜਿਆਂ 'ਚ ਇਥੋਂ ਦਾ ਧਾਗਾ ਸ਼ਾਮਲ ਹੁੰਦਾ ਹੈ। ਅਧਿਕਾਰ ਸੰਗਠਨ ਦੀ ਇਕ ਖੋਜ ਮੁਤਾਬਕ ਅਮਰੀਕਾ 'ਚ ਆਉਣ ਵਾਲੇ 20 ਫੀਸਦੀ ਤੋਂ ਜ਼ਿਆਦਾ ਕੱਪੜਿਆਂ 'ਚ ਵਰਤੋਂ ਹੋਇਆ ਕੁਝ ਨਾ ਕੁਝ ਧਾਗਾ ਸ਼ਿਨਜਿਆਂਗ ਪ੍ਰਾਂਤ 'ਚ ਤਿਆਰ ਹੁੰਦਾ ਹੈ। 


Aarti dhillon

Content Editor

Related News