ਯੂ.ਐੱਸ. ਕਾਂਗਰਸ ਨੇ ਭਾਰਤੀ ਹਕੂਮਤ ਦੁਆਰਾ ਅਪਣਾਈ ਹਿੰਸਕ ਨੀਤੀ ਦੀ ਕੀਤੀ ਪੁਰ-ਜ਼ੋਰ ਨਿਖੇਧੀ

Sunday, Apr 11, 2021 - 10:38 AM (IST)

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਕੈਨੇਟੀਕਟ ਦੇ ਸ਼ਹਿਰ ਨੋਰਵਿਚ ਵਿਚ ਯੂ.ਐੱਸ ਦੇ ਕਾਂਗਰਸ ਮੈਂਬਰ ਜੋਅ ਕੋਰਟਨੀ ਨੇ ਭਾਰਤ ਵਿਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੁੱਦੇ 'ਤੇ ਸਿੱਖ ਆਰਟ ਗੈਲਰੀ ਦੇ ਡਾਇਰੈਕਟਰ ਸਵਰਨਜੀਤ ਸਿੰਘ ਖਾਲਸਾ ਨੂੰ ਆਪਣਾ ਜਵਾਬ ਭੇਜਿਆ।ਜਿਸ ਉੱਤੇ ਸਵਰਨਜੀਤ ਸਿੰਘ ਖਾਲਸਾ ਨੇ ਬਿਆਨ ਦੇਂਦੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਸਾਡੀ ਕਾਂਗਰਸ ਭਾਰਤੀ ਸਰਕਾਰ ਦੀ ਨਿੰਦਾ ਹੀ ਨਹੀਂ ਕਰਦੇ। ਸਗੋਂ ਇਹ ਵੀ ਆਖਦੇ ਹਨ ਕਿ ਭਾਰਤ ਦਮਨ ਕਰੋ ਦੀ ਨੀਤੀ ਵੀ ਅਪਣਾਉਂਦਾ ਹੈ। ਇਹ ਸਮਝੋ ਕਿ ਭਾਰਤ ਕੋਲ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਾਰ-ਵਾਰ ਵਧੇਰੇ ਸ਼ਕਤੀ ਦੀ ਵਰਤੋਂ ਕਰਨ ਦਾ ਇਤਿਹਾਸ ਹੈ।ਉਨ੍ਹਾਂ ਕਿਹਾ,“ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਭਾਰਤ ਵਿਚ ਮਤਭੇਦ ਦੀ ਆਵਾਜ਼ ਨੂੰ ਦਬਾਉਣ ਲਈ ਨਸਲਕੁਸ਼ੀ ਕਰਨ ਦੀ ਤਾਕਤ ਹੈ।” 

PunjabKesari

ਜੋ ਸਾਡੇ ਇਤਿਹਾਸ ਵਿਚ ਦਿਲ ਦਹਿਲਾਉਣ ਵਾਲਾ ਵੱਡੇ ਰੂਪ ਵਿਚ ਮੌਜੂਦ ਹੈ।ਸਵਰਨਜੀਤ ਸਿੰਘ ਖਾਲਸੇ ਨੇ ਇਤਿਹਾਸਕ ਪਿਛੋਕੜ ਦਿੰਦਿਆਂ ਕਿਹਾ ਕਿ “ਭਾਰਤ ਲੋਕਾਂ ਦੀ ਅਵਾਜ ਨੂੰ ਦਬਾਉਣ ਲਈ ਜਾਣਿਆ ਜਾਂਦਾ ਹੈ ਅਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਨੇ ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਵਰਗੇ ਮਨੁੱਖਤਾ ਵਿਰੁੱਧ ਅਪਰਾਧ ਕਰਨ ਦਾ ਹੁੰਗਾਰਾ ਦਿੱਤਾ ਸੀ, ਜਦੋਂ 1970 ਦੇ ਦਹਾਕੇ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਸਿੱਖਾਂ ਨੇ ਕੀਤੀ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਯੂਕੇ: ਪ੍ਰਿੰਸ ਫਿਲਿਪ ਦੇ ਸਨਮਾਨ ਦੇ ਵਜੋਂ ਦੇਸ਼ ਭਰ 'ਚ ਦਿੱਤੀ ਗਈ ਤੋਪਾਂ ਦੀ ਸਲਾਮੀ 

ਬਰਾਬਰ ਅਧਿਕਾਰਾਂ ਅਤੇ ਪੰਜਾਬ ਦੇ ਰਾਜ ਅਧਿਕਾਰਾਂ ਲਈ ਜੋ ਉਨ੍ਹਾਂ ਨਾਲ 1947 ਵਿਚ ਆਜ਼ਾਦ ਹੋਣ 'ਤੇ ਉਨ੍ਹਾਂ ਨਾਲ ਵਾਅਦਾ ਕੀਤੇ ਗਏ ਸਨ। ਭਾਰਤੀ ਹਕੂਮਤ ਮੂਢ ਤੋਂ ਹੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਆ ਰਹੀ ਹੈ, ਜੋ ਮੌਜੂਦਾ ਸਮੇਂ ਵਿਚ ਵੀ ਕਿਸਾਨੀ ਸੰਘਰਸ਼ ਦੇ ਰੂਪ ਵਿਚ ਅਸੀਂ ਦੇਖ ਸਕਦੇ ਹਾਂ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News