ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸ਼ਖਸ ਦੋਸ਼ੀ ਕਰਾਰ
Tuesday, Mar 10, 2020 - 04:48 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਅਦਾਲਤ ਨੇ 39 ਸਾਲਾ ਇਕ ਕੋਲੰਬੀਆਈ ਨਾਗਰਿਕ ਨੂੰ ਲੁੱਟ-ਖੋਹ ਕਰਨ ਦਾ ਦੋਸ਼ੀ ਠਹਿਰਾਇਆ ਹੈ। ਇਸ ਦੋਸ਼ੀ ਵਿਅਕਤੀ ਨੇ ਜਾਰਜੀਆ, ਨਿਊਯਾਰਕ, ਮਿਸ਼ੀਗਨ ਅਤੇ ਟੈਕਸਾਸ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਇਆ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਵੋਟਰਾਂ ਨੂੰ ਲੁਭਾਉਣ ਲਈ ਟਰੰਪ ਕੱਲ੍ਹ ਜਾਰੀ ਕਰਨਗੇ ਇਸ਼ਤਿਹਾਰ
ਡੇਟ੍ਰਾਇਟ ਵਿਚ ਫੈਡਰਲ ਅਦਾਲਤ ਨੇ ਸੋਮਵਾਰ ਨੂੰ ਜੁਆਨ ਓਲਾਯਾ ਨੂੰ 9 ਮੁਕੱਦਮਿਆਂ ਵਿਚ ਦੋਸ਼ੀ ਪਾਇਆ। ਨਿਆਂ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਸੁਣਵਾਈ ਦੇ ਦੌਰਾਨ ਇਹ ਸਾਬਤ ਹੋਇਆ ਕਿ ਓਲਾਯਾ ਦਾ ਗਿਰੋਹ ਵਿਸ਼ੇਸ਼ ਰੂਪ ਨਾਲ ਭਾਰਤੀ ਅਤੇ ਏਸ਼ੀਆਈ ਮੂਲ ਦੇ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ। ਸਜ਼ਾ 23 ਜੁਲਾਈ ਨੂੰ ਸੁਣਾਈ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਤਕਨੀਕ ਦੀ ਮਦਦ ਨਾਲ ਅਪਾਹਜ਼ ਸ਼ਖਸ ਨੇ 6 ਸਾਲ ਬਾਅਦ ਖੁਦ ਖਾਧਾ ਭੋਜਨ