ਅਮਰੀਕੀਆਂ ਨੂੰ ਯਾਦ ਆਇਆ ਓਬਾਮਾ ਦਾ ਰਾਜ, ਰਾਸ ਨਹੀਂ ਆ ਰਿਹੈ ਟਰੰਪ ਕਾਲ
Wednesday, Dec 13, 2017 - 03:58 PM (IST)

ਵਾਸ਼ਿੰਗਟਨ (ਏਜੰਸੀ)— ਅਮਰੀਕੀ ਨਾਗਰਿਕਾਂ ਨੂੰ ਟਰੰਪ ਕਾਲ 'ਚ ਓਬਾਮਾ ਦਾ ਰਾਜ ਯਾਦ ਆ ਰਿਹਾ ਹੈ। ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਵਿਚ ਭ੍ਰਿਸ਼ਟਾਚਾਰ ਵਧ ਗਿਆ ਹੈ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ। 'ਟਰਾਂਸਪੇਰੈਂਸੀ ਇੰਟਰਨੈਸ਼ਨਲ' ਮੁਤਾਬਕ ਅਮਰੀਕਾ ਦੇ ਹਰ 10 'ਚੋਂ 6 ਲੋਕਾਂ ਦਾ ਕਿਹਾ ਹੈ ਕਿ ਪਿਛਲੇ 12 ਮਹੀਨਿਆਂ ਵਿਚ ਭ੍ਰਿਸ਼ਟਾਚਾਰ ਵਧਿਆ ਹੈ। ਇਹ ਜਨਵਰੀ 2016 ਦੇ ਮੁਕਾਬਲੇ ਇਕ ਤਿਹਾਈ ਵਧ ਹੈ।
ਇਕ ਤਾਜ਼ਾ ਸਰਵੇ ਵਿਚ ਕਿਹਾ ਗਿਆ ਹੈ ਕਿ 44 ਫੀਸਦੀ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਵ੍ਹਾਈਟ ਹਾਊਸ ਵਿਚ ਫੈਲ ਗਿਆ ਹੈ ਅਤੇ ਇਹ ਪਹਿਲਾਂ ਨਾਲੋਂ 8 ਫੀਸਦੀ ਵਧ ਹੈ। 'ਟਰਾਂਸਪੇਰੈਂਸੀ ਇੰਟਰਨੈਸ਼ਨਲ' ਮੁਤਾਬਕ ਸਾਡੇ ਚੁਣੇ ਗਏ ਪ੍ਰਤੀਨਿਧੀ ਜਨਤਾ ਦੀ ਸੇਵਾ ਕਰਨ ਅਤੇ ਸਰਕਾਰ ਦੀ ਸਮਰੱਥਾ 'ਚ ਵਿਸ਼ਵਾਸ ਪੈਦਾ ਕਰਨ ਵਿਚ ਅਸਫਲ ਹੋ ਰਹੇ ਹਨ ਅਤੇ ਹੁਣ ਵੀ ਅਜਿਹਾ ਲੱਗਦਾ ਹੈ ਕਿ ਉਹ ਕਾਰਪੋਰੇਟ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ। ਸਰਵੇ ਵਿਚ ਸ਼ਾਮਲ ਹਰ 10 ਲੋਕਾਂ ਵਿਚੋਂ ਤਕਰੀਬਨ 7 ਲੋਕਾਂ ਦਾ ਇਹ ਮੰਨਣਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨਾਲ ਲੜਨ ਵਿਚ ਨਾਕਾਮ ਹੋ ਰਹੀ ਹੈ।