ਅਮਰੀਕਾ ''ਚ ਜਨਮੇ ਜੌੜੇ ਭੈਣ-ਭਰਾ ''ਚ ਇਕ ਸਾਲ ਦਾ ਅੰਤਰ, 20 ਲੱਖ ਮਾਮਲਿਆਂ ''ਚੋਂ ਇਕ ਮਾਮਲੇ ''ਚ ਹੁੰਦਾ ਹੈ ਅਜਿਹਾ

Tuesday, Jan 04, 2022 - 06:04 PM (IST)

ਅਮਰੀਕਾ ''ਚ ਜਨਮੇ ਜੌੜੇ ਭੈਣ-ਭਰਾ ''ਚ ਇਕ ਸਾਲ ਦਾ ਅੰਤਰ, 20 ਲੱਖ ਮਾਮਲਿਆਂ ''ਚੋਂ ਇਕ ਮਾਮਲੇ ''ਚ ਹੁੰਦਾ ਹੈ ਅਜਿਹਾ

ਕੈਲੀਫੋਰਨੀਆ (ਬਿਊਰੋ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਆਪਣੀ ਕਿਸਮ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਵੇਂ ਸਾਲ ਦੀ ਸ਼ਾਮ ਨੂੰ ਜੌੜੇ ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ ਵਿੱਚੋਂ ਇੱਕ ਬੱਚੇ ਦਾ ਜਨਮ ਸਾਲ 2021 ਅਤੇ ਦੂਜੇ ਦਾ ਸਾਲ 2022 ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਦੀ ਮਾਂ ਦਾ ਨਾਂ ਫਾਤਿਮਾ ਮਦਰੀਗਲ ਹੈ ਅਤੇ ਸ਼ੁੱਕਰਵਾਰ ਰਾਤ ਨੂੰ ਹੋਈ ਇਸ ਅਨੋਖੀ ਡਿਲਿਵਰੀ ਤੋਂ ਉਹ ਖੁਦ ਹੈਰਾਨ ਹੈ। ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਪਹਿਲੇ ਬੱਚੇ ਦਾ ਜਨਮ 31 ਦਸੰਬਰ ਨੂੰ ਰਾਤ 11.45 ਵਜੇ ਹੋਇਆ ਜਦਕਿ ਦੂਜੇ ਬੱਚੇ ਦਾ ਜਨਮ ਲਗਭਗ 15 ਮਿੰਟ ਬਾਅਦ 1 ਜਨਵਰੀ 2022 ਨੂੰ ਹੋਇਆ।

PunjabKesari

ਡਾਕਟਰਾਂ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਹ ਜੌੜੇ ਬੱਚੇ ਦੋ ਵੱਖ-ਵੱਖ ਸਾਲਾਂ ਵਿਚ ਹੋਏ ਹਨ, ਅਜਿਹਾ ਸਿਰਫ 20 ਲੱਖ ਮਾਮਲਿਆਂ ਵਿਚੋਂ ਇਕ ਵਿਚ ਹੁੰਦਾ ਹੈ। ਨਟੀਵਿਦਾਦ ਮੈਡੀਕਲ ਸੈਂਟਰ ਦੇ ਇੱਕ ਪਰਿਵਾਰਕ ਡਾਕਟਰ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਮੇਰੇ ਕਰੀਅਰ ਦੇ ਸਭ ਤੋਂ ਯਾਦਗਾਰ ਜਨਮਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2021 ਅਤੇ ਸਾਲ 2022 ਵਿੱਚ ਪੈਦਾ ਹੋਣ ਵਾਲੇ ਇਨ੍ਹਾਂ ਮਾਸੂਮ ਬੱਚਿਆਂ ਦੀ ਮਦਦ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਨਵਾਂ ਸਾਲ ਸ਼ੁਰੂ ਕਰਨ ਦਾ ਕਿੰਨਾ ਵਧੀਆ ਤਰੀਕਾ ਹੈ।

PunjabKesari

ਜਨਮ, ਮਹੀਨਾ ਅਤੇ ਸਾਲ ਵੱਖ-ਵੱਖ ਹੋਣਾ ਆਪਣੇ ਆਪ ਵਿਚ ਦੁਰਲੱਭ
ਹਸਪਤਾਲ ਨੇ ਵੀ ਟਵੀਟ ਕਰਕੇ ਦੱਸਿਆ ਕਿ ਅਜਿਹਾ 20 ਮਾਮਲਿਆਂ ਵਿਚੋਂ ਇਕ ਹੀ ਹੁੰਦਾ ਹੈ ਜਦੋਂ ਦੋ ਜੌੜੇ ਬੱਚਿਆਂ ਦੇ ਜਨਮ ਦੀ ਤਾਰੀਖ਼, ਮਹੀਨਾ ਅਤੇ ਸਾਲ ਵੱਖ-ਵੱਖ ਹੁੰਦੇ ਹਨ। ਅਮਰੀਕਾ ਵਿੱਚ ਹਰ ਸਾਲ 1,20,000 ਜੌੜੇ ਬੱਚੇ ਪੈਦਾ ਹੁੰਦੇ ਹਨ। ਇਹਨਾਂ ਬੱਚਿਆਂ ਦੇ ਜਨਮਦਿਨ, ਮਹੀਨੇ ਅਤੇ ਸਾਲ ਵੱਖੋ-ਵੱਖਰੇ ਹੋਣੇ ਬਹੁਤ ਘੱਟ ਹੁੰਦੇ ਹਨ। ਇਸ ਦੁਰਲੱਭ ਘਟਨਾ 'ਤੇ ਬੱਚਿਆਂ ਦੀ ਮਾਂ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਪਰੇ ਹੋਣ ਦਾ ਮਾਮਲਾ ਹੈ ਕਿਉਂਕਿ ਦੋਵਾਂ ਬੱਚਿਆਂ ਦੇ ਜਨਮਦਿਨ ਵੱਖ-ਵੱਖ ਹੈ।' ਮਾਂ ਫਾਤਿਮਾ ਮਦਰੀਗਲ ਨੇ ਕਿਹਾ ਕਿ ਮੈਂ ਹੈਰਾਨ ਅਤੇ ਖੁਸ਼ ਹਾਂ ਕਿ ਮੇਰੀ ਬੇਟੀ ਅੱਧੀ ਰਾਤ ਨੂੰ ਆਈ। 

PunjabKesari

ਨਟੀਵਾਡ ਮੈਡੀਕਲ ਸੈਂਟਰ ਨੇ ਦੱਸਿਆ ਕਿ ਸਾਲ 2022 ਵਿੱਚ ਪੈਦਾ ਹੋਈ ਆਇਲਿਨ ਇਸ ਖੇਤਰ ਵਿੱਚ ਪੈਦਾ ਹੋਈ ਪਹਿਲੀ ਬੱਚੀ ਹੈ। ਅਮਰੀਕਾ ਵਿੱਚ ਸਾਰੇ ਜਨਮਾਂ ਦਾ 3 ਪ੍ਰਤੀਸ਼ਤ ਜੌੜੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਇੰਡੀਆਨਾ ਇਲਾਕੇ 'ਚ ਇਕ ਔਰਤ ਨੇ ਵੱਖ-ਵੱਖ ਦਿਨਾਂ, ਮਹੀਨਿਆਂ ਅਤੇ ਦਹਾਕਿਆਂ 'ਤੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਇੱਕ ਬੱਚੇ ਦਾ ਜਨਮ 31 ਦਸੰਬਰ 2019 ਨੂੰ ਹੋਇਆ ਸੀ ਅਤੇ ਦੂਜੇ ਬੱਚੇ ਦਾ ਜਨਮ 1 ਜਨਵਰੀ 2020 ਨੂੰ ਹੋਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦਾ ਖ਼ੌਫ਼, ਅਮਰੀਕਾ 'ਚ ਸਕੂਲ, ਕਾਰੋਬਾਰ ਅਤੇ ਕਾਰਜਸਥਲ ਮੁੜ ਪ੍ਰਭਾਵਿਤ ਹੋਣ ਦੀ ਸੰਭਾਵਨਾ

ਹਸਪਤਾਲ ਦੀ ਇਸ ਪੋਸਟ 'ਤੇ ਕਈ ਪ੍ਰਤੀਕਿਰਿਆਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਕ ਯੂਜ਼ਰ 'ਤੇ ਟਿੱਪਣੀ ਕਰਦੇ ਹੋਏ ਲਿਖਿਆ- ਤੁਸੀਂ ਦੋਵੇਂ ਬੱਚੇ ਸੁਰੱਖਿਅਤ ਰਹੋ। ਮੈਂ ਹੈਰਾਨ ਹਾਂ ਕਿ ਤੁਸੀਂ ਦੋਵੇਂ ਵੱਖ-ਵੱਖ ਦਿਨ, ਵੱਖ-ਵੱਖ ਮਹੀਨੇ ਅਤੇ ਵੱਖ-ਵੱਖ ਸਾਲ ਪੈਦਾ ਹੋਏ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਬਹੁਤ ਹੀ ਅਜੀਬ ਮਾਮਲਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News