ਇੰਟਰਨੈੱਟ ਸੇਵਾਵਾਂ ਬੰਦ ਕਰਨ ''ਤੇ ਅਮਰੀਕਾ ਨੇ ਈਰਾਨ ਦੇ ਮੰਤਰੀ ''ਤੇ ਲਾਈ ਪਾਬੰਦੀ

11/23/2019 1:09:12 AM

ਵਾਸ਼ਿੰਗਟਨ - ਅਮਰੀਕਾ ਦੇ ਵਿੱਤ ਮੰਤਰਾਲੇ ਨੇ ਈਰਾਨ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਵਿਚਾਲੇ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਾਉਣ ਲਈ ਸ਼ੁੱਕਰਵਾਰ ਨੂੰ ਤਹਿਰਾਨ ਦੇ ਸੰਚਾਰ ਮੰਤਰੀ ਮੁਹੰਮਦ ਜਵਾਦ ਜ਼ਹਿਰੂਮੀ 'ਤੇ ਦੰਡਕਾਰੀ ਪਾਬੰਦੀ ਲਾ ਦਿੱਤੀ। ਵਿੱਤ ਮੰਤਰਾਲੇ ਦੇ ਸਕੱਤਰ ਸਟੀਵਨ ਨਿਊਚਿਨ ਨੇ ਇਕ ਬਿਆਨ 'ਚ ਆਖਿਆ ਕਿ ਅਸੀਂ ਕੋਰੜਾਂ ਈਰਾਨੀਆਂ ਨੂੰ ਪੂਰੀ ਦੁਨੀਆ ਅਤੇ ਇਕ-ਦੂਜੇ ਨਾਲ ਜੋੜਣ ਵਾਲੀ ਲੋਕ ਪਸੰਦੀਦਾ ਮੈਸੇਜਿੰਗ ਐਪ ਸਮੇਤ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਾਉਣ ਲਈ ਈਰਾਨ ਦੇ ਮੰਤਰੀ 'ਤੇ ਪਾਬੰਦੀ ਲਾ ਰਹੇ ਹਨ।


Khushdeep Jassi

Content Editor

Related News