ਅਮਰੀਕਾ, ਆਸਟ੍ਰੇਲੀਆ, ਭਾਰਤ ਤੇ ਜਾਪਾਨ ਵਿਚਕਾਰ ਡਿਪਲੋਮੈਟਿਕ ਬੈਠਕਾਂ ਜਾਰੀ
Saturday, Mar 09, 2019 - 01:24 PM (IST)

ਸਿਡਨੀ/ ਵਾਸ਼ਿੰਗਟਨ, (ਭਾਸ਼ਾ)— ਇਕ ਅਮਰੀਕੀ ਫੌਜੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਹਿੰਦ-ਪ੍ਰਸ਼ਾਂਤ ਖੇਤਰ 'ਚ ਆਪਣੀਆਂ ਕੋਸ਼ਿਸ਼ਾਂ ਨੂੰ ਬਣਾਈ ਰੱਖਣ ਲਈ ਲਗਾਤਾਰ ਨਿਯਮਿਤ ਡਿਪਲੋਮੈਟਿਕ ਬੈਠਕਾਂ ਕਰ ਰਹੇ ਹਨ। ਪੇਂਟਾਗਨ ਦੇ ਬੁਲਾਰੇ ਲੈਫਟੀਨੈਟ ਕਰਨਲ ਡੇਵ ਈਸਟਬਰਨ ਨੇ ਵਾਸ਼ਿੰਗਟਨ 'ਚ ਸ਼ੁੱਕਰਵਾਰ ਦੇਰ ਰਾਤ ਨੂੰ ਕਿਹਾ ਕਿ ਡਿਪਲੋਮੈਟਿਕ ਸਮੂਹ ਦੀਆਂ ਬੈਠਕਾਂ ਲਗਾਤਾਰ ਜਾਰੀ ਹੀ ਰਹਿਣਗੀਆਂ।
ਉਨ੍ਹਾਂ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਹੈ ਜਦ ਵੀਰਵਾਰ ਨੂੰ ਅਮਰੀਕਾ ਹਿੰਦ ਪ੍ਰਸ਼ਾਂਤ ਕਮਾਨ ਦੇ ਮੁਖੀ ਐਡਿਮ ਫਿਲ ਡੇਵਿਡਸਨ ਨੇ ਸਿੰਗਾਪੁਰ 'ਚ ਸੁਝਾਅ ਦਿੱਤਾ ਸੀ ਕਿ ਚਾਰ ਦੇਸ਼ਾਂ ਦੇ ਸਮੂਹ ਨੂੰ ਹੁਣ ਖਤਮ ਕਰ ਦੇਣਾ ਚਾਹੀਦਾ ਹੈ। ਅਮਰੀਕਾ ਅਤੇ ਇਨ੍ਹਾਂ ਤਿੰਨਾਂ ਦੇਸ਼ਾਂ ਵਿਚਕਾਰ ਇਹ ਬੈਠਕਾਂ 2004 ਤੋਂ ਬਾਅਦ ਸ਼ੁਰੂ ਹੋਈਆਂ ਸਨ। ਇਕ ਦਹਾਕੇ ਮਗਰੋਂ ਇਹ ਬੈਠਕਾਂ ਬੰਦ ਹੋ ਗਈਆਂ ਸਨ ਅਤੇ ਹੁਣ 2017 ਤੋਂ ਫਿਰ ਤੋਂ ਸ਼ੁਰੂ ਹੋ ਚੁੱਕੀਆਂ ਹਨ।