''ਆਜ਼ਾਦ'' ਹੋਇਆ ਇਰਾਕ ! ਅਮਰੀਕਾ ਨੇ 20 ਸਾਲ ਬਾਅਦ ਵਾਪਸ ਸੱਦੀ ਸਾਰੀ ਫ਼ੌਜ
Wednesday, Sep 30, 2026 - 04:01 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਫ਼ੌਜ ਬੁੱਧਵਾਰ 30 ਸਤੰਬਰ 2026 ਤੱਕ ਇਰਾਕ 'ਚ ਆਪਣੇ ਆਖਰੀ ਫ਼ੌਜੀ ਅੱਡਿਆਂ ਨੂੰ ਖਾਲੀ ਕਰ ਕੇ ਪੂਰੀ ਤਰ੍ਹਾਂ ਬਾਹਰ ਨਿਕਲ ਰਹੀ ਹੈ। ਇਸ ਦੇ ਨਾਲ ਹੀ ਇਰਾਕ 'ਚ 20 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਅਮਰੀਕੀ ਫ਼ੌਜੀ ਮੌਜੂਦਗੀ ਦਾ ਅੰਤ ਹੋ ਗਿਆ ਹੈ। ਇਸ ਵਾਪਸੀ ਦੀ ਯੋਜਨਾ 2024 'ਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਸ਼ਾਸਨਕਾਲ ਦੌਰਾਨ ਤੈਅ ਕੀਤੀ ਗਈ ਸੀ, ਜਿਸ ਨੂੰ ਹੁਣ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਅੰਤਿਮ ਰੂਪ ਦਿੱਤਾ ਗਿਆ ਹੈ।
ਇਰਾਨ ਅਤੇ ਉਸ ਦੇ ਹਮਾਇਤੀ ਸ਼ੀਆ ਅੱਤਵਾਦੀ ਧੜਿਆਂ ਨੇ ਇਰਾਕ 'ਚੋਂ ਅਮਰੀਕੀ ਫ਼ੌਜ ਦੀ ਇਸ ਵਾਪਸੀ ਨੂੰ ਆਪਣੀ ਵੱਡੀ ਇਤਿਹਾਸਕ ਜਿੱਤ ਦੱਸਿਆ ਹੈ। ਇਰਾਕ 'ਚ 'ਇਸਲਾਮਿਕ ਰੇਜ਼ਿਸਟੈਂਸ' ਦੇ ਕਮਾਂਡਰ ਅਬੂ ਮੁਜਤਬਾ ਅਲ-ਯਾਸਿਰੀ ਨੇ ਕਿਹਾ ਕਿ ਇਹ ਇਰਾਕ ਦੀ ਜਿੱਤ ਹੈ ਅਤੇ ਇਤਿਹਾਸ 'ਚ ਅਮਰੀਕੀ ਕਬਜ਼ੇ ਦਾ 'ਕਾਲਾ ਪੰਨਾ' ਬੰਦ ਹੋ ਰਿਹਾ ਹੈ।
ਇਹ ਵੀ ਪੜ੍ਹੋ- 'ਹਾਈਜੈਕ' ਹੋਏ ਜਹਾਜ਼ ਦਾ ਸਾਹਮਣੇ ਆਇਆ ਸੱਚ ! ਕੁਝ ਹੋਰ ਹੀ ਨਿਕਲੀ 'ਕਹਾਣੀ'
ਹਾਲਾਂਕਿ ਇਰਾਕੀ ਸੁਰੱਖਿਆ ਮਾਹਿਰਾਂ ਅਨੁਸਾਰ, ਅਮਰੀਕੀ ਫ਼ੌਜ ਦੇ ਜਾਣ ਨਾਲ ਇਰਾਕ ਵਿੱਚ ਜੋ ਖਾਲੀਪਣ ਪੈਦਾ ਹੋਵੇਗਾ, ਉਸ ਦਾ ਸਿੱਧਾ ਫਾਇਦਾ ਇਰਾਨ ਨੂੰ ਮਿਲੇਗਾ, ਕਿਉਂਕਿ ਅਮਰੀਕੀ ਫ਼ੌਜ ਖੇਤਰ 'ਚ ਇਰਾਨੀ ਪ੍ਰਭਾਵ ਨੂੰ ਰੋਕਣ ਲਈ ਇੱਕ ਸੰਤੁਲਨ ਦਾ ਕੰਮ ਕਰਦੀ ਸੀ। ਉੱਥੇ ਹੀ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਰਾਕ ਅਜੇ ਆਪਣੇ ਦਮ 'ਤੇ ਪੂਰੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਂਭਣ ਲਈ ਤਿਆਰ ਨਹੀਂ ਹੈ।
ਕੁਰਦਿਸ਼ ਕਮਾਂਡਰ ਸਿਰਵਾਨ ਬਾਰਜ਼ਾਨੀ ਨੇ ਦੱਸਿਆ ਕਿ ਅਮਰੀਕੀ ਵਾਪਸੀ ਦੀ ਖ਼ਬਰ ਤੋਂ ਬਾਅਦ ਪਿਛਲੇ ਦੋ ਹਫ਼ਤਿਆਂ ਤੋਂ ISIS ਦੇ ਸਲੀਪਰ ਸੈੱਲਾਂ ਦੀਆਂ ਗਤੀਵਿਧੀਆਂ 'ਚ ਤੇਜ਼ੀ ਦੇਖੀ ਗਈ ਹੈ ਤੇ ਇਰਾਕ ਨੂੰ ਅਮਰੀਕੀ ਇੰਟੈਲੀਜੈਂਸ, ਡਰੋਨ ਸਪੋਰਟ ਅਤੇ ਲੌਜਿਸਟਿਕ ਮਦਦ ਬੰਦ ਹੋਣ ਨਾਲ ISIS ਨੂੰ ਮੁੜ ਸੰਗਠਿਤ ਹੋਣ ਦਾ ਮੌਕਾ ਮਿਲ ਸਕਦਾ ਹੈ। ਉੱਥੇ ਹੀ ਕਿਰਕੁਕ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਕਰਨਲ ਖਾਲਿਦ ਅਲ-ਬਯਾਤੀ ਅਨੁਸਾਰ, ISIS ਇਸ ਵਾਪਸੀ ਦੌਰਾਨ ਵੱਡੇ ਆਤਮਘਾਤੀ ਹਮਲੇ ਕਰਨ ਦੀ ਫਿਰਾਕ ਵਿੱਚ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਹੁਣ ਨਹੀਂ ਪਵੇਗੀ ਪਾਕਿਸਤਾਨੀ ਏਅਰਸਪੇਸ ਦੀ ਲੋੜ ! ਨਵੇਂ ਰੂਟ ਬਾਰੇ ਚੱਲ ਰਹੀ ਗੱਲਬਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
