ਅਮਰੀਕਾ ਦੇ ਟੈਕਸਾਸ ''ਚ ਧਮਾਕਾ, 1 ਜ਼ਖਮੀ

03/21/2018 10:01:40 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਵਿਚ ਕੱਲ ਭਾਵ ਮੰਗਲਵਾਰ ਸ਼ਾਮ ਨੂੰ ਹੋਏ ਧਮਾਕੇ ਵਿਚ 1 ਵਿਅਕਤੀ ਜ਼ਖਮੀ ਹੋ ਗਿਆ। ਆਸਟਿਨ-ਟ੍ਰਾਵਿਸ ਕੰਟਰੀ ਦੀ ਐਮਰਜੈਂਸੀ ਸੇਵਾ ਨੇ ਟਵਿਟਰ 'ਤੇ ਕਿਹਾ ਕਿ ਇਸ ਧਮਾਕੇ ਵਿਚ  1 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਪਰ ਉਸ ਦੀ ਜਾਨ ਬੱਚ ਗਈ ਹੈ। ਅੱਗੇ ਉਨ੍ਹਾਂ ਨੇ ਟਵਿਟਰ 'ਤੇ ਇਹ ਵੀ ਜਾਣਕਾਰੀ ਦਿੱਤੀ ਕਿ ਪੁਲਸ, ਐਫ.ਬੀ.ਆਈ ਅਤੇ ਹੋਰ ਏਜੰਸੀਆਂ ਧਮਾਕੇ ਤੋਂ ਬਾਅਦ ਘਟਨਾਸਥਾਨ 'ਤੇ ਪਹੁੰਚ ਗਈਆਂ ਸਨ।


Related News