ਚਿਹਰੇ ''ਤੇ 17 ਤਰ੍ਹਾਂ ਦੇ ਸੰਕੇਤਾਂ ਨਾਲ ਜ਼ਾਹਰ ਕੀਤੀ ਜਾ ਸਕਦੀ ਹੈ ਖੁਸ਼ੀ

01/16/2019 3:45:55 PM

ਵਾਸ਼ਿੰਗਟਨ (ਭਾਸ਼ਾ)— ਕਦੇ-ਕਦੇ ਵਿਅਕਤੀ ਆਪਣੀ ਖੁਸ਼ੀ ਨੂੰ ਭਾਵੇਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਪਾਉਂਦਾ ਪਰ ਉਸ ਦਾ ਚਿਹਰਾ ਪੜ੍ਹ ਕੇ ਉਸ ਦੀ ਖੁਸ਼ੀ ਦਾ ਪਤਾ ਲਗਾਇਆ ਜਾ ਸਕਦਾ ਹੈ। ਵਿਅਕਤੀ ਦਾ ਚਿਹਰਾ 17 ਤਰ੍ਹਾਂ ਦੇ ਸੰਕੇਤਾਂ ਨਾਲ ਖੁਸ਼ੀ ਜ਼ਾਹਰ ਕਰ ਸਕਦਾ ਹੈ। ਵਿਗਿਆਨੀਆਂ ਨੇ ਪਾਇਆ ਕਿ ਚਿਹਰੇ ਦੇ 16,000 ਤੋਂ ਵੱਧ ਸੰਕੇਤ ਸੰਕੇਤਾਂ ਵਿਚੋਂ ਦੁਨੀਆ ਭਰ ਦੇ ਸੱਭਿਆਚਾਰਾਂ ਵਿਚੋਂ ਸਿਰਫ 35 ਤਰ੍ਹਾਂ ਦੇ ਸੰਕੇਤਾਂ ਨੂੰ ਪਛਾਣਿਆ ਜਾ ਸਕਦਾ ਹੈ। 

ਇਨਸਾਨ ਗੁੱਸੇ ਤੋਂ ਲੈ ਕੇ ਦੁੱਖ ਅਤੇ ਖੁਸ਼ੀ ਤੱਕ ਦੀਆਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਚਿਹਰੇ 'ਤੇ ਹਜ਼ਾਰਾਂ ਤਰ੍ਹਾਂ ਦੇ ਸੰਕੇਤ ਲਿਆ ਸਕਦਾ ਹੈ। ਸਾਡਾ ਚਿਹਰਾ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰ ਸਕਦਾ ਹੈ। ਦੁਨੀਆ ਭਰ ਵਿਚ ਖਿੱਝ ਲਈ ਚਿਹਰੇ 'ਤੇ ਸਿਰਫ ਇਕ ਤਰ੍ਹਾਂ ਦਾ ਸੰਕੇਤ ਲਿਆਉਣ ਦੀ ਲੋੜ ਹੈ ਜਦਕਿ ਖੁਸ਼ੀ ਨੂੰ 17 ਤਰ੍ਹਾਂ ਦੇ ਸੰਕੇਤਾਂ ਨਾਲ ਜ਼ਾਹਰ ਕੀਤਾ ਜਾ ਸਕਦਾ ਹੈ। ਅਮਰੀਕਾ ਵਿਚ ਓਹੀਓ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੈਕਸ ਮਾਰਟੀਨੇਜ਼ ਨੇ ਕਿਹਾ ਕਿ ਇਸ਼ ਦੀ ਖੋਜ ਕਰਨਾ ਦਿਲਚਸਪ ਰਿਹਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਾਡੇ ਚਿਹਰੇ ਤੋਂ ਖੁਸ਼ੀ ਦੇ ਜਿਹੜੇ ਸੰਕੇਤ ਜ਼ਾਹਰ ਹੁੰਦੇ ਹਨ ਉਨ੍ਹਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ।


Vandana

Content Editor

Related News