ਸੀਰੀਆ ''ਚ ਸ਼ਾਂਤੀ ਲਈ ਅਮਰੀਕਾ ਦੀ ਇਕ ਹੋਰ ਪਹਿਲ, ਉਪ ਰਾਸ਼ਟਰਪਤੀ ਪਹੁੰਚੇ ਤੁਰਕੀ

10/17/2019 3:35:05 PM

ਵਾਸ਼ਿੰਗਟਨ— ਸੀਰੀਆ 'ਚ ਜੰਗਬੰਦੀ ਨੂੰ ਲੈ ਕੇ ਅਮਰੀਕਾ ਨੇ ਇਕ ਨਵੀਂ ਪਹਿਲ ਕੀਤੀ ਹੈ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਇਸ ਵੇਲੇ ਤੁਰਕੀ 'ਚ ਹਨ। ਉਨ੍ਹਾਂ ਦੀ ਇਸ ਯਾਤਰਾ ਦਾ ਟੀਚਾ ਉੱਤਰੀ ਸੀਰੀਆ 'ਚ ਤੁਰਕੀ ਹਮਲੇ ਨੂੰ ਰੋਕਣਾ ਹੈ। ਇਹ ਯਾਤਰਾ ਅਜਿਹੇ ਵੇਲੇ 'ਚ ਹੋ ਰਹੀ ਹੈ ਜਦੋਂ ਤੁਰਕੀ ਨੇ ਯੂਰਪ ਤੇ ਅਮਰੀਕਾ ਦੀ ਅਪੀਲ ਨੂੰ ਇਕ ਪਾਸੇ ਕਰਕੇ ਉੱਤਰੀ ਸੀਰੀਆ 'ਚ ਕੁਰਦ 'ਤੇ ਆਪਣੇ ਹਮਲੇ ਜਾਰੀ ਰੱਖੇ ਹੋਏ ਹਨ।

ਫਿਲਹਾਲ ਮਾਈਕ ਦੀ ਇਹ ਯਾਤਰਾ ਕਿੰਨਾਂ ਰੰਗ ਲਿਆਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਅਮਰੀਕਾ ਨੇ ਆਪਣੀ ਡਿਪਲੋਮੈਟਿਕ ਪਹਿਲ ਨੂੰ ਤੇਜ਼ ਕਰ ਦਿੱਤਾ ਹੈ। ਉਪ ਰਾਸ਼ਟਰਪਤੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਬ ਅਦ੍ਰੋਗਨ ਨਾਲ ਮੁਲਾਕਾਤ ਕਰ ਸ਼ਾਂਤੀ ਦੀ ਰਾਹ ਨੂੰ ਆਸਾਨ ਬਣਾਉਣਗੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਦੇ ਆਪਣੇ ਹਮਰੁਤਬਾ ਰੇਸੇਪ ਤੈਯਬ ਏਦ੍ਰੋਗਨ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਮੂਰਖ ਨਾ ਬਣੋ... ਹੋਸ਼ 'ਚ ਆ ਜਾਓ... ਵਰਨਾ ਸਜ਼ਾ ਭੁਗਤਣ ਲਈ ਤਿਆਰ ਰਹੋ। ਟਰੰਪ ਨੇ ਕਿਹਾ ਕਿ ਤੁਸੀਂ ਹਜ਼ਾਰਾਂ ਲੋਕਾਂ ਦੇ ਕਤਲੇਆਮ ਦੇ ਲਈ ਜ਼ਿੰਮੇਦਾਰ ਨਹੀਂ ਹੋਣਾ ਚਾਹੁੰਦੇ ਤੇ ਮੈਂ ਤੁਰਕੀ ਦੀ ਅਰਥਵਿਵਸਥਾ ਨੂੰ ਨਸ਼ਟ ਕਰਨ ਦਾ ਜ਼ਿੰਮੇਦਾਰ ਨਹੀਂ ਹੋਣਾ ਚਾਹੁੰਦਾ ਹਾਂ। ਟਰੰਪ ਨੇ ਕਿਹਾ ਕਿ ਦੁਨੀਆ ਨੂੰ ਨਿਰਾਸ਼ ਨਾ ਕਰੋ। ਇਹ ਵੇਲਾ ਹੈ ਜਦੋਂ ਤੁਸੀਂ ਇਕ ਮਹਾਨ ਸੌਦਾ ਕਰ ਸਕਦੇ ਹੋ। ਜਨਰਲ ਮਜ਼ਲੂਮ ਤੁਹਾਡੇ ਨਾਲ ਗੱਲ ਕਰਨ ਲਈ ਰਾਜ਼ੀ ਹਨ। ਉਹ ਛੋਟਾਂ ਲਈ ਵੀ ਤਿਆਰ ਹਨ। ਦੁਨੀਆ ਨੂੰ ਨਿਰਾਸ਼ ਨਾ ਕਰੋ। ਤੁਸੀਂ ਇਕ ਮਹਾਨ ਸੌਦਾ ਕਰ ਸਕਦੇ ਹੋ।

ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਨੂੰ ਉਸ ਵੇਲੇ ਚਿੱਠੀ ਲਿਖੀ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੋਨ ਕਰਕੇ ਏਦ੍ਰੋਗਾਨ ਨੂੰ ਸੀਰੀਆ ਸੰਘਰਸ਼ ਸੁਲਝਾਉਣ ਦੀ ਨਸੀਹਤ ਦਿੱਤੀ ਹੈ। ਇਸ ਬਾਰੇ ਵਲਾਦੀਮੀਰ ਨੇ ਉਨ੍ਹਾਂ ਨੂੰ ਮਾਸਕੋ ਆਉਣ ਦਾ ਵੀ ਸੱਦਾ ਦਿੱਤਾ।

ਫੌਜੀ ਮੁਹਿੰਮ ਦੇ ਚੱਲਦੇ 1.60 ਲੱਖ ਲੋਕਾਂ ਨੇ ਛੱਡੇ ਘਰ
ਸੰਯੁਕਤ ਰਾਸ਼ਟਰ ਦੇ ਮੁਤਾਬਕ ਉੱਤਰੀ ਸੀਰੀਆ 'ਚ ਪਿਛਲੇ ਇਕ ਹਫਤੇ ਤੋਂ ਜਾਰੀ ਤੁਰਕੀ ਦੀ ਫੌਜੀ ਮੁਹਿੰਮ 'ਚ ਹੁਣ ਤੱਕ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ। ਜਦਕਿ ਕਰੀਬ 1.60 ਲੱਖ ਲੋਕ ਆਪਣੇ ਘਰ ਛੱਡ ਚੁੱਕੇ ਹਨ।

ਵਾਪਸ ਪਰਤਣਗੇ ਇਕ ਹਜ਼ਾਰ ਅਮਰੀਕੀ ਫੌਜੀ
ਅਮਰੀਕਾ ਜੰਗ ਪ੍ਰਭਾਵਿਤ ਸੀਰੀਆ 'ਚ ਤਾਇਨਾਤ ਆਪਣੇ ਕਰੀਬ ਇਕ ਹਜ਼ਾਰ ਫੌਜੀਆਂ ਨੂੰ ਆਉਣ ਵਾਲੇ ਕੁਝ ਹਫਤਿਆਂ 'ਚ ਵਾਪਸ ਬੁਲਾ ਲਵੇਗਾ। ਇਨ੍ਹਾਂ ਫੌਜੀਆਂ ਦੀ ਵਾਪਸੀ ਉੱਤਰੀ ਸੀਰੀਆ 'ਚ ਕੁਰਦ ਬਲਾਂ 'ਤੇ ਤੁਰਕੀ ਫੌਜੀ ਮੁਹਿੰਮ ਦੇ ਵਿਚਾਲੇ ਹੋਣ ਜਾ ਰਹੀ ਹੈ। ਟਰੰਪ ਨੇ ਪਿਛਲੇ ਹਫਤੇ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ।


Baljit Singh

Content Editor

Related News