ਅਮਰੀਕਾ ਦਾ ਪਾਕਿ ਨੂੰ ਝਟਕਾ, PIA ਦੀਆਂ ਉਡਾਣਾਂ ''ਤੇ ਲਾਈ ਰੋਕ

07/10/2020 4:00:55 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (PIA) ਦੀਆਂ ਚਾਰਟਰ ਫਲਾਈਟਾਂ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨੀ ਪਾਇਲਟਾਂ ਦੇ ਸਰਟੀਫਿਕੇਸ਼ਨ ਸਬੰਧੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੀਆਂ ਚਿੰਤਾਵਾਂ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਪਾਕਿਸਤਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਸ ਦੇ ਲੱਗਭਗ ਇਕ ਤਿਹਾਈ ਪਾਇਲਟਾਂ ਨੇ ਫਰਜ਼ੀ ਢੰਗ ਨਾਲ ਲਾਈਸੈਂਸ ਲਿਆ ਹੈ। ਇਸ ਦੇ ਬਾਅਦ ਕਈ ਦੇਸ਼ਾਂ ਨੇ ਪਾਕਿਸਤਾਨੀ ਪਾਇਲਟਾਂ ਦੇ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਸੀ। ਵੀਅਤਨਾਮ ਦੇ ਇਲਾਵਾ ਯੂਰਪ ਅਤੇ ਕਈ ਮੁਸਲਿਮ ਦੇਸ਼ਾਂ ਨੇ ਵੀ ਪਾਕਿਸਤਾਨੀ ਪਾਇਲਟਾਂ ਨੂੰ ਬੈਨ ਕਰ ਦਿੱਤਾ ਸੀ। ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਪੀ.ਆਈ.ਏ. ਦੇ ਅਧਿਕਾਰ ਮਤਲਬ Authorization ਨੂੰ 6 ਮਹੀਨੇ ਦੇ ਲਈ ਮੁਅੱਤਲ ਕਰ ਦਿੱਤਾ ਹੈ। ਪੀ.ਆਈ.ਏ. ਵੱਲੋਂ ਇਸ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਆਈ ਹੈ।

ਪੜ੍ਹੋ ਇਹ ਅਹਿਮ ਖਬਰ-  ਪਾਕਿ 'ਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਣਤੀ 5000 ਦੇ ਪਾਰ

ਪਾਕਿਸਤਾਨੀ ਚੈਨਲ ਜੀਓ ਨਿਊਜ਼ ਦੇ ਮੁਤਾਬਕ ਪੀ.ਆਈ.ਏ. ਨੇ ਅਮਰੀਕਾ ਵੱਲੋਂ ਬੈਨ ਕੀਤੇ ਜਾਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਏਅਰਲਾਈਨ ਦੇ ਅੰਦਰ ਸੁਧਾਰ ਕਰਨ 'ਤੇ ਕੰਮ ਕਰੇਗਾ। ਪਾਕਿਸਤਾਨ ਦੇ ਪਾਇਲਟ ਜਾਂਚ ਦੇ ਘੇਰੇ ਵਿਚ ਉਦੋਂ ਆਏ ਜਦੋਂ ਮਈ ਵਿਚ ਪੀ.ਆਈ.ਏ. ਜੈੱਟ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿਚ ਫਲਾਈਟ ਵਿਚ ਸਵਾਰ 97 ਯਾਤਰੀਆਂ ਦੀ ਮੌਤ ਹੋ ਗਈ ਸੀ। ਇੱਥੇ ਦੱਸ ਦਈਏ ਕਿ ਪਾਕਿਸਤਾਨ ਦੇ ਪਾਇਲਟਾਂ ਦੇ ਫਰਜ਼ੀ ਸਰਟੀਫਿਕੇਟਾਂ ਦੇ ਕਾਰਨ ਖਾੜੀ ਦੇਸ਼ਾਂ ਕੁਵੈਤ, ਕਤਰ, ਯੂਏਈ, ਓਮਾਨ ਵਿਚ ਵੀ ਇਹਨਾਂ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਮਗਰੋਂ ਪਾਕਿਸਤਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਉਹਨਾਂ 262 ਏਅਰਲਾਈਨ ਪਾਇਲਟਾਂ ਨੂੰ ਹਟਾ ਰਿਹਾ ਹੈ ਜਿਹਨਾਂ ਦੀ ਭਰੋਸੇਯੋਗਤਾ ਫਰਜ਼ੀ ਹੋ ਸਕਦੀ ਹੈ।


Vandana

Content Editor

Related News