ਅਮਰੀਕਾ ''ਚ ਲੋਕਾਂ ਦੀ ਤਸਕਰੀ ਮਾਮਲੇ ''ਚ ਭਾਰਤੀ ਸ਼ਖਸ ਨੂੰ ਜੇਲ

07/11/2019 12:12:32 PM

ਵਾਸ਼ਿੰਗਟਨ (ਭਾਸ਼ਾ)— ਥਾਈਲੈਂਡ ਦੇ ਰਸਤੇ ਅਮਰੀਕਾ ਵਿਚ ਲੋਕਾਂ ਦੀ ਤਸਕਰੀ ਕਰਨ ਦੀ ਸਾਜਿਸ਼ ਵਿਚ ਭੂਮਿਕਾ ਲਈ ਇਕ ਭਾਰਤੀ ਨਾਗਰਿਕ ਨੂੰ ਇਕ ਸਾਲ ਇਕ ਦਿਨ ਦੀ ਸਜ਼ਾ ਸੁਣਾਈ ਗਈ ਹੈ। 39 ਸਾਲਾ ਭਾਵਿਨ ਪਟੇਲ ਨੇ ਪਹਿਲਾਂ ਅਦਾਲਤ ਵਿਚ ਆਪਣਾ ਅਪਰਾਧ ਸਵੀਕਾਰ ਕੀਤਾ ਸੀ। ਉਸ ਨੂੰ ਮੰਗਲਵਾਰ ਨੂੰ ਨਿਊ ਜਰਸੀ ਵਿਚ ਫੈਡਰਲ ਜੱਜ ਜੌਨ ਵਾਜ਼ਕਵੇਜ਼ ਨੇ ਸਜ਼ਾ ਸੁਣਾਈ। ਨਿਊ ਜਰਸੀ ਫੈਡਰਲ ਵਕੀਲ ਕ੍ਰੇਗ ਕਾਰਪੇਨਿਟੋ ਨੇ ਇਹ ਜਾਣਕਾਰੀ ਦਿੱਤੀ। 

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਪਟੇਲ ਇਕ ਅੰਡਰਕਵਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੂੰ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਸੀ, ਜੋ ਬੈਂਕਾਕ ਵਿਚ ਇਕ ਵਿਅਕਤੀ ਤਸਕਰ ਹੋਣ ਦਾ ਨਾਟਕ ਕਰ ਰਿਹਾ ਸੀ। ਇਸਤਗਾਸਾ ਪੱਖ ਮੁਤਾਬਕ ਸਾਜਿਸ਼ ਦੀ ਸ਼ੁਰੂਆਤ 2013 ਵਿਚ ਹੋਈ ਸੀ ਪਰ ਪਟੇਲ ਨੂੰ ਪਿਛਲੇ ਸਾਲ ਦਸੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਨੇਵਾਰਕ ਆਇਆ ਸੀ। 

ਤਿੰਨ ਵੱਖ-ਵੱਖ ਮੌਕਿਆਂ 'ਤੇ ਪਟੇਲ ਜਾਂ ਉਨ੍ਹਾਂ ਦੇ ਸਾਜਿਸ਼ਕਰਤਾ ਭਾਰਤੀ ਨਾਗਰਿਕਾਂ ਨੂੰ ਅੰਡਰਕਵਰ ਅਧਿਕਾਰੀ ਲਈ ਇਕ ਥਾਈ ਹਵਾਈ ਅੱਡੇ ਤੇ ਲੈ ਆਏ ਤਾਂ ਜੋ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਜਾ ਸਕੇ। ਇਹ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਓਰਿਟੀ ਏਜੰਟਾਂ ਨੂੰ ਇਕ ਜਾਣਕਾਰੀ ਮਿਲੀ ਕਿ ਪਟੇਲ ਵੱਲੋਂ ਚਲਾਇਆ ਗਿਆ ਸਮਗਲਿੰਗ ਆਪਰੇਸ਼ਨ ਭਾਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਲਿਆਉਣ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।


Vandana

Content Editor

Related News