GM, Ford ਨੇ ਮੈਡੀਕਲ ਉਪਕਰਨ ਉਤਪਾਦਨ ''ਤੇ ਟਰੰਪ ਪ੍ਰਸ਼ਾਸਨ ਨਾਲ ਕੀਤੀ ਗੱਲਬਾਤ

Thursday, Mar 19, 2020 - 04:28 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਵਿਚ ਜਨਰਲ ਮੋਟਰਜ਼ ਕਾਰਪੋਰੇਸ਼ਨ (GM.N) ਅਤੇ ਫੋਰਡ ਮੋਟਰ ਕਾਰਪੋਰੇਸ਼ਨ (F.N) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਹਨ। ਇਸ ਗੱਲਬਾਤ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਹ ਵੈਂਟੀਲੇਟਰ ਜਿਹੇ ਮੈਡੀਕਲ ਉਪਕਰਨਾਂ ਦੇ ਉਤਪਾਦਨ ਦਾ ਸਮਰਥਨ ਕਿਵੇਂ ਕਰ ਸਕਦੇ ਹਨ ਜੋ ਕੋਰੋਨਾਵਾਇਰਸ ਪ੍ਰਕੋਪ ਨਾਲ ਨਜਿੱਠਣ ਲਈ ਲੋੜੀਂਦੇ ਹੋ ਸਕਦੇ ਹਨ। 

ਜਨਰਲ ਮੋਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਰੀ ਬਾਰਾ ਨੇ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ  ਲੈਰੀ ਕੁਡਲੋ ਨਾਲ ਇਸ ਮੁੱਦੇ ਦੇ ਬਾਰੇ ਵਿਚ ਗੱਲ ਕੀਤੀ ਕਿ ਡੈਟ੍ਰਾਇਟ ਵਾਹਨ ਨਿਰਮਾਤਾ ਨੇ ਐਲਾਨ ਕੀਤਾ ਹੈ ਕਿ ਉਹ 30 ਮਾਰਚ ਤੱਕ ਉੱਤਰੀ ਅਮਰੀਕੀ ਉਤਪਾਦਨ ਨੂੰ ਮੁਅੱਤਲ ਕਰ ਦੇਵੇਗਾ। ਕੁਡਲੋ ਨੇ ਬੁੱਧਵਾਰ ਨੂੰ ਫੌਕਸ ਨਿਊਜ਼ ਨੂੰ ਦੱਸਿਆ ਕਿ ਉਹਨਾਂ ਨੇ ਇਕ ਵਾਹਨ ਨਿਰਮਾਤਾ ਨਾਲ ਵੈਂਟੀਲੇਟਰ ਬਣਾਉਣ ਦੀ ਗੱਲ ਕੀਤੀ ਸੀ। ਜਨਰਲ ਮੋਟਰ ਦੇ ਬੁਲਾਰੇ ਜੀਨੀਨ ਜਿਨੀਵਨ ਨੇ ਕਿਹਾ,''ਆਟੋਮੇਕਰ ਇਸ ਮੁਸ਼ਕਲ ਸਮੇਂ ਦੇ ਦੌਰਾਨ ਰਾਸ਼ਟਰੀ ਸਮੱਸਿਆ ਦਾ ਹੱਲ ਲੱਭਣ ਵਿਚ ਮਦਦ ਕਰ ਰਿਹਾ ਹੈ ਅਤੇ ਉਸ ਨੇ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।ਅਸੀਂ ਪਹਿਲਾਂ ਹੀ ਅਧਿਐਨ ਕਰ ਰਹੇ ਹਾਂ ਕਿ ਅਸੀਂ ਵੈਂਟੀਲੇਟਰ ਜਿਹੇ ਮੈਡੀਕਲ ਉਪਕਰਨਾਂ ਦੇ ਉਤਪਾਦਨ ਦਾ ਸੰਭਾਵਿਤ ਰੂਪ ਨਾਲ ਕਿਵੇਂ ਸਮਰਥਨ ਕਰ ਸਕਦੇ ਹਾਂ।''

ਫੋਰਡ ਨੇ ਬੁੱਧਵਾਰ ਨੂੰ ਕਿਹਾ,''ਵੈਂਟੀਲੇਟਰ ਅਤੇ ਹੋਰ ਉਪਕਰਨਾਂ ਦੇ ਉਤਪਾਦਨ ਦੀ ਸੰਭਾਵਨਾ ਸਮੇਤ ਅਸੀਂ ਕਿਸੇ ਵੀ ਤਰ੍ਹਾਂ ਪ੍ਰਸ਼ਾਸਨ ਦੀ ਮਦਦ ਕਰਨ ਲਈ ਤਿਆਰ ਹਾਂ। ਸਾਡੀ ਅਮਰੀਕੀ ਸਰਕਾਰ ਨਾਲ ਸ਼ੁਰੂਆਤੀ ਚਰਚਾ ਹੋਈ ਹੈ।'' ਕੁਡਲੋ ਨੇ ਯੋਜਨਾ ਬਣਾਉਣ ਦੌਰਾਨ ਮੈਡੀਕਲ ਉਪਕਰਨ ਬਣਾਉਣ ਵਾਲੇ ਆਟੋਵਰਕਰਾਂ ਦੇ ਵਿਚਾਰ ਦੀ ਤਰੀਫ ਕੀਤੀ। ਇਸ ਹਫਤੇ ਦੀ ਸ਼ੁਰੂਆਤ ਵਿਚ ਬ੍ਰਿਟੇਨ ਨੇ ਫੋਰਡ, ਹੋਂਡਾ (7267.T) ਅਤੇ ਰੋਲਜ਼ ਰੋਇਸ  (RR.L) ਸਮੇਤ ਨਿਰਮਾਤਾਵਾਂ ਤੋਂ ਵੈਂਟੀਲੇਟਰ ਸਮੇਤ ਸਿਹਤ ਉਪਕਰਨ ਬਣਾਉਣ ਵਿਚ ਮਦਦ ਕਰਨ ਲਈ ਕਿਹਾ ਅਤੇ ਦੱਸਿਆ ਕਿ ਉਹ ਹਸਪਤਾਲਾਂ ਦੇ ਰੂਪ ਵਿਚ ਹੋਟਲਾਂ ਦੀ ਵਰਤੋਂ ਕਰੇਗਾ।


Vandana

Content Editor

Related News