ਅਮਰੀਕਾ ''ਚ ਭਾਰੀ ਬਰਫਬਾਰੀ, 1,200 ਤੋਂ ਵੱਧ ਉਡਾਣਾਂ ਰੱਦ

Tuesday, Nov 12, 2019 - 10:09 AM (IST)

ਅਮਰੀਕਾ ''ਚ ਭਾਰੀ ਬਰਫਬਾਰੀ, 1,200 ਤੋਂ ਵੱਧ ਉਡਾਣਾਂ ਰੱਦ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਸ਼ਿਕਾਗੋ ਦੇ 2 ਹਵਾਈ ਅੱਡਿਆਂ ਓਹਾਰਾ ਅਤੇ ਮਿਡਵੇਅ 'ਤੇ ਸੋਮਵਾਰ ਨੂੰ 1,200 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਈ ਹੈ। ਸ਼ਿਕਾਗੋ ਡਿਪਾਰਟਮੈਂਟ ਆਫ ਐਵੀਏਸ਼ਨ ਮੁਤਾਬਕ ਸ਼ਾਮ 5 ਵਜੇ ਤੱਕ ਓਹਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1,114 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਦਕਿ ਮਿਡਵੇਅ 'ਤੇ 98 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਅਮਰੀਕੀ ਮੌਸਮ ਵਿਭਾਗ ਦੇ ਮੁਤਾਬਕ ਸ਼ਿਕਾਗੋ ਦੇ ਉੱਤਰ ਅਤੇ ਮੱਧ ਇਲਾਕੇ ਵਿਚ ਭਾਰੀ ਬਰਫਬਾਰੀ ਹੋਈ। ਇਸ ਖੇਤਰ ਵਿਚ 3 ਤੋਂ 6 ਇੰਚ ਤੱਕ ਬਰਫ ਦੀ ਚਾਦਰ ਵਿਛੀ ਹੋਈ ਹੈ। ਮੰਗਲਵਾਰ ਦੁਪਹਿਰ ਦੇ ਬਾਅਦ ਬਰਫਬਾਰੀ ਦੀ ਸੰਭਾਵਨਾ ਹੈ। ਏ.ਬੀ.ਸੀ. ਨਿਊਜ਼ ਨੇ ਅਮੇਰਿਕਨ ਏਅਰਲਾਈਨਜ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਰਨਵੇਅ 'ਤੇ ਜੰਮੀ ਬਰਫ ਕਾਰਨ ਇਕ ਜਹਾਜ਼ ਨੂੰ ਖਿੱਚ ਕੇ ਲਿਜਾਇਆ ਗਿਆ। ਸੋਮਵਾਰ ਨੂੰ ਸ਼ਿਕਾਗੋ ਦੀਆਂ ਸੜਕਾਂ 'ਤੇ ਅੱਧਾ ਫੁੱਟ ਤੱਕ ਬਰਫ ਪਈ। ਉੱਤਰ-ਪੱਛਮੀ ਇੰਡੀਆਨਾ ਵਿਚ 6 ਇੰਚ ਤੱਕ ਬਰਫਬਾਰੀ ਹੋਈ  ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਜਲਦੀ ਆ ਗਈ ਹੈ। ਇਕ ਵਿਅਕਤੀ ਨੇ ਕਿਹਾ,''ਮੈਂ ਇੱਥੇ 60 ਸਾਲ ਤੋਂ ਹਾਂ ਪਰ ਕਦੇ ਇੰਨੀ ਜਲਦੀ ਠੰਡ ਦਾ ਅਨੁਭਵ ਨਹੀਂ ਕੀਤਾ।''


author

Vandana

Content Editor

Related News