ਅਮਰੀਕਾ : ਪੁਲਸ ਅਧਿਕਾਰੀ ਨੂੰ ਵੱਜੀ ਗੋਲੀ, 14 ਸਾਲਾ ਦੋਸ਼ੀ ਗ੍ਰਿਫ਼ਤਾਰ
Wednesday, Mar 12, 2025 - 12:13 PM (IST)
 
            
            ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨ 26 ਸਾਲਾ ਡਿਟੈਕਟਿਵ ਜੋਸਫ਼ ਅਜ਼ਕੋਨਾ ਇਕ ਪੁਲਸ ਅਫ਼ਸਰ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੇ ਬਾਰੇ ਸੂਚਨਾ ਮਿਲੀ ਹੈ। ਜਦਕਿ ਉਸ ਦੀ ਗੋਲੀ ਦੇ ਨਾਲ ਦੂਜਾ ਅਧਿਕਾਰੀ ਵੀ ਜ਼ਖਮੀ ਹੋ ਗਿਆ। ਇਹ ਘਟਨਾ ਐਸੈਕਸ ਕਾਉਂਟੀ ਨਿਉਜਰਸੀ ਵਿਖੇ ਵਾਪਰੀ, ਜਿਸ ਦੇ ਵਕੀਲ ਥੀਓਡੋਰ ਸਟੀਫਨਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪੰਜ ਸਾਲ ਦੇ ਤਜਰਬੇਕਾਰ ਜੋਸਫ਼ ਅਜ਼ਕੋਨਾ ਨੂੰ ਆਪਣੀ ਪੁਲਸ ਕਾਰ ਛੱਡਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਦੋਸ਼ੀ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿਚ 14 ਸਾਲਾ ਦੋਸ਼ੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਅਧਿਕਾਰੀਆਂ ਨੇ 346,000 ਹਜ਼ਾਰ ਡਾਲਰ ਤੋਂ ਵੱਧ ਦੀ ਕੀਮਤ ਵਾਲੀ ਕੋਕੀਨ ਕੀਤੀ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            