ਭਾਰਤੀ ਕਾਰੋਬਾਰੀ ’ਤੇ ਪ੍ਰਚੰਡ ਦੀ ਟਿੱਪਣੀ ਨਾਲ ਨੇਪਾਲ ’ਚ ਹੰਗਾਮਾ, ਵਿਰੋਧੀ ਧਿਰ ਨੇ ਮੰਗਿਆ ਅਸਤੀਫਾ

Friday, Jul 07, 2023 - 10:40 AM (IST)

ਭਾਰਤੀ ਕਾਰੋਬਾਰੀ ’ਤੇ ਪ੍ਰਚੰਡ ਦੀ ਟਿੱਪਣੀ ਨਾਲ ਨੇਪਾਲ ’ਚ ਹੰਗਾਮਾ, ਵਿਰੋਧੀ ਧਿਰ ਨੇ ਮੰਗਿਆ ਅਸਤੀਫਾ

ਕਾਠਮੰਡੂ (ਭਾਸ਼ਾ) – ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਇਸ ਟਿੱਪਣੀ ਨੇ ਨੇਪਾਲ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ ਕਿ ਇਥੇ ਵੱਸੇ ਇਕ ਭਾਰਤੀ ਕਾਰੋਬਾਰੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਇਕ ਵਾਰ ਯਤਨ ਕੀਤਾ ਸੀ। ਵਿਰੋਧੀ ਧਿਰ ਨੇ ਇਸ ਟਿੱਪਣੀ ਨੂੰ ਲੈ ਕੇ ਪ੍ਰਚੰਡ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕਸ਼ਮੀਰੀ ਕੇਸਰ, GI ਟੈਗ ਕਾਰਨ ਵਿਦੇਸ਼ਾਂ 'ਚ ਵੀ ਵਧੀ ਮੰਗ

ਪ੍ਰਚੰਡ ਨੇ ਇਹ ਵੀ ਕਿਹਾ ਕਿ ਨੇਪਾਲ ਵਿਚ ਟਰਾਂਸਪੋਰਟ ਉਦਯੋਗ ਨਾਲ ਜੁੜੇ ਮੋਹਰੀ ਕਾਰੋਬਾਰੀ ਪ੍ਰੀਤਮ ਸਿੰਘ ਨੇ ਨੇਪਾਲ-ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਵਿਸ਼ੇਸ਼ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਪ੍ਰਚੰਡ ਨੇ ‘ਰੋਡਸ ਟੂ ਦਿ ਵੈਲੀ : ਦਿ ਲਿਗੇਸੀ ਆਫ਼ ਸਰਦਾਰ ਪ੍ਰੀਤਮ ਸਿੰਘ ਇਨ ਨੇਪਾਲ’ ਕਿਤਾਬ ਦੀ ਘੁੰਡ-ਚੁਕਾਈ ’ਤੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸੋਮਵਾਰ ਨੂੰ ਇਹ ਟਿੱਪਣੀ ਕੀਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ (ਸਿੰਘ ਨੇ) ਇਕ ਵਾਰ ਮੈਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਯਤਨ ਕੀਤੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮੈਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਈ ਵਾਰ ਦਿੱਲੀ ਗਏ ਅਤੇ ਕਾਠਮੰਡੂ ਵਿਚ ਨੇਤਾਵਾਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ। ਪ੍ਰਚੰਡ ਦੇ ਇਸ ਬਿਆਨ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ ਹੈ। ਮੁੱਖ ਵਿਰੋਧੀ ਧਿਰ ‘ਕਮਿਊਨਿਸਟ ਪਾਰਟੀ ਆਫ਼ ਨੇਪਾਲ (ਯੂਨੀਫਾਈਡ ਮਾਰਕਸਿਸਟ-ਲੇਨਨਿਸਟ) (ਸੀ. ਪੀ. ਐੱਨ.-ਯੂ. ਐੱਮ. ਐੱਲ.) ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਬੁੱਧਵਾਰ ਨੂੰ ਸੰਸਦ ਦੇ ਉਪਰੀ ਸਦਨ ਰਾਸ਼ਟਰੀ ਸਭਾ ਦੀ ਕਾਰਵਾਈ ਨੂੰ ਪ੍ਰਭਾਵਿਤ ਕਰ ਦਿੱਤਾ।

ਇਹ ਵੀ ਪੜ੍ਹੋ : ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News