ਅਮਰੀਕਾ ''ਚ 24 ਘੰਟਿਆਂ ਦੌਰਾਨ 1,225 ਲੋਕਾਂ ਦੀ ਮੌਤ, ਵਿਸ਼ਵ ਭਰ ''ਚ ਵਧੇ ਕੋਰੋਨਾ ਦੇ ਹੋਰ ਮਾਮਲੇ
Saturday, May 30, 2020 - 08:47 AM (IST)

ਵਾਸ਼ਿੰਗਟਨ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਵਿਚ ਫਿਲਹਾਲ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਅੰਕੜਾ 60 ਲੱਖ ਕੋਲ ਪੁੱਜ ਗਿਆ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ 59,11,320 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ ਮੌਤ ਦਾ ਅੰਕੜਾ ਵੀ ਦੁਨੀਆ ਵਿਚ ਵੱਧ ਕੇ 3 ਲੱਖ 64 ਹਜ਼ਾਰ ਤੱਕ ਪੁੱਜ ਗਿਆ ਹੈ। ਹਾਲਾਂਕਿ 23,97,666 ਮਰੀਜ਼ ਹੁਣ ਤੱਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।
ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸਕ ਕਾਰਨ ਰਿਕਾਰਡ 1,225 ਮੌਤਾਂ ਹੋਈਆਂ ਹਨ। ਇੱਥੇ ਕੋਰੋਨਾ ਕਾਰਨ ਮੌਤਾਂ ਦਾ ਕੁੱਲ ਅੰਕੜਾ ਵੱਧ ਕੇ 1,02,738 ਤੱਕ ਪੁੱਜ ਗਿਆ ਹੈ। ਉੱਥੇ ਹੀ ਇੱਥੇ ਹੁਣ ਤੱਕ 17,45,636 ਮਾਮਲੇ ਸਾਹਮਣੇ ਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸੂਬਾ ਨਿਊਯਾਰਕ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਆਰਥਿਕ ਮੰਦੀ ਤੇ ਬੇਰੋਜ਼ਗਾਰੀ ਕਾਰਨ ਟਰੰਪ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਬ੍ਰਾਜ਼ੀਲ, ਰੂਸ, ਬ੍ਰਿ੍ਟੇਨ, ਸਪੇਨ, ਇਟਲੀ, ਜਰਮਨੀ, ਭਾਰਤ ਤੇ ਤੁਰਕੀ ਵਿਚ ਹਨ।