ਭਾਰਤ ਫੇਰੀ ਤੋਂ ਪਹਿਲਾਂ ਟਰੰਪ ਬੋਲੇ-'ਮੋਦੀ ਮੇਰੇ ਦੋਸਤ, ਬਿਹਤਰ ਸੰਬੰਧਾਂ ਦੀ ਆਸ ਲਈ ਆ ਰਿਹਾ'

02/12/2020 10:47:46 AM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਭਾਰਤ ਫੇਰੀ ਤੋਂ ਪਹਿਲਾਂ ਓਵਲ ਦਫਤਰ ਵਿਚ ਇਕ ਬਿਆਨ ਦਿੱਤਾ। ਇਸ ਬਿਆਨ ਵਿਚ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਹੋਣ ਵਾਲੀ ਆਪਣੀ ਭਾਰਤ ਫੇਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਬਿਹਤਰ ਸਬੰਧਾਂ ਦੀ ਆਸ ਦੇ ਨਾਲ ਭਾਰਤ ਜਾ ਰਹੇ ਹਨ। ਟਰੰਪ ਨੇ ਨਾਲ ਫਸਟ ਲੇਡੀ ਮੇਲਾਨੀਆ ਵੀ ਭਾਰਤ ਆਵੇਗੀ। ਟਰੰਪ 24-25 ਫਰਵਰੀ ਨੂੰ ਭਾਰਤ ਫੇਰੀ 'ਤੇ ਆਉਣਗੇ। ਸਾਲ 2016 ਵਿਚ ਰਾਸ਼ਟਰਪਤੀ ਬਣਨ ਦੇ ਬਾਅਦ ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ। ਟਰੰਪ ਨੇ ਕਿਹਾ ਹੈ ਕਿ ਉਹਨਾਂ ਦੀਆਂ ਨਜ਼ਰਾਂ ਆਪਣੇ ਇਸ ਭਾਰਤ ਦੌਰੇ 'ਤੇ ਹਨ ਜਿੱਥੇ ਲੱਖਾਂ ਲੋਕ ਉਹਨਾਂ ਦਾ ਸਵਾਗਤ ਕਰਨਗੇ। 

ਲੱਖਾਂ ਲੋਕ ਸਵਾਗਤ ਲਈ ਤਿਆਰ
ਸੋਮਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਰਾਸ਼ਟਰਪਤੀ ਟਰੰਪ ਨੇ ਓਵਲ ਦਫਤਰ ਵਿਚ ਮੌਜੂਦ ਮੀਡੀਆ ਨੂੰ ਕਿਹਾ,''ਮੈਂ ਭਾਰਤ ਜਾਣ ਲਈ ਉਤਸ਼ਾਹਿਤ ਹਾਂ।'' ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਸੀ ਕਿ ਟਰੰਪ 24 ਫਰਵਰੀ ਨੂੰ ਅਹਿਮਦਾਬਾਦ ਅਤੇ 25 ਫਰਵਰੀ ਨੂੰ ਦਿੱਲੀ ਵਿਚ ਹੋਣਗੇ। ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਹਨ ਅਤੇ ਉਹ ਇਕ ਬਹੁਤ ਨੇਕ ਵਿਅਕਤੀ ਹਨ।'' 

ਟਰੰਪ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਹਫਤੇ ਦੇ ਅਖੀਰ ਵਿਚ ਪੀ.ਐੱਮ. ਮੋਦੀ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਵਿਚ ਮੋਦੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਲੱਖਾਂ ਲੋਕ ਹਵਾਈ ਅੱਡੇ ਤੋਂ ਕ੍ਰਿਕਟ ਸਟੇਡੀਅਮ ਤੱਕ ਉਹਨਾਂ ਦੇ ਸਵਾਗਤ ਲਈ ਮੌਜੂਦ ਹੋਣਗੇ। ਇਸ ਦੌਰਾਨ ਟਰੰਪ ਨੂੰ ਭਾਰਤ ਨਾਲ ਹੋਣ ਵਾਲੇ ਵਪਾਰ ਸਮਝੌਤੇ ਸੰਬੰਧੀ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਜੇਕਰ ਸਹੀ ਡੀਲ ਹੋ ਸਕਦੀ ਹੈ ਤਾਂ ਫਿਰ ਇਸ ਨੂੰ ਜ਼ਰੂਰ ਅੰਜਾਮ ਤੱਕ ਪਹੁੰਚਾਇਆ ਜਾਵੇਗਾ। 

ਗਾਂਧੀ ਆਸ਼ਰਮ ਜਾ ਸਕਦੇ ਹਨ ਟਰੰਪ
ਦਿੱਲੀ ਤੋਂ ਮੋਦੀ ਅਤੇ ਟਰੰਪ ਅਹਿਮਦਾਬਾਦ ਪਹੁੰਚਣਗੇ। ਦੋਵੇਂ ਨੇਤਾ ਹਵਾਈ ਅੱਡੇ ਤੋਂ ਹੈਲੀਕਾਪਟਰ ਜ਼ਰੀਏ ਮੋਟੇਰਾ ਸਟੇਡੀਅਮ ਪਹੁੰਚਣਗੇ। 'ਕੇਮ ਛੋ ਟਰੰਪ' ਨਾਮ ਦੇ ਪ੍ਰੋਗਰਾਮ ਵਾਲੇ ਮੰਚ 'ਤੇ ਟਰੰਪ ਦਾ ਅਹਿਮਦਾਬਾਦ ਵਿਚ ਸਵਾਗਤ ਹੋਵੇਗਾ। 'ਕੇਮ ਛੋ ਟਰੰਪ' ਦੇ ਇਲਾਵਾ ਟਰੰਪ ਦੇ ਸਾਬਰਮਤੀ ਆਸ਼ਰਮ ਜਾਣ ਦੀ ਸੰਭਾਵਨਾ ਹੈ। ਉਹ ਸੜਕ ਮਾਰਗ ਜ਼ਰੀਏ ਆਸ਼ਰਮ ਜਾ ਸਕਦੇ ਹਨ। ਇਸ ਲਈ ਸੁਰੱਖਿਆ ਵਿਵਸਥਾ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰੋਗਰਾਮ ਦੇ ਬਾਅਦ ਟਰੰਪ ਹੈਲੀਕਾਪਟਰ ਜ਼ਰੀਏ ਸਿੱਧੇ ਹਵਾਈ ਅੱਡੇ ਜਾਣਗੇ। ਸੰਭਵ ਤੌਰ 'ਤੇ ਉਹ ਅਮਰੀਕਾ ਲਈ ਰਵਾਨਾ ਹੋਣਗੇ।

ਟਰੰਪ ਤੇ ਮੋਦੀ ਖੇਡਣਗੇ ਡਾਂਡੀਆ
ਸਾਬਰਮਤੀ ਦੇ ਕਿਨਾਰੇ ਚੀਨੀ ਰਾਸ਼ਟਰਪਤੀ ਨਾਲ ਝੂਲੇ 'ਤੇ ਬੈਠ ਚੁੱਕੇ ਪੀ.ਐੱਮ. ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਡਾਂਡੀਆ ਖੇਡਦੇ ਦਿਸ ਸਕਦੇ ਹਨ। 


Vandana

Content Editor

Related News