ਕੋਵਿਡ -19 : ਮ੍ਰਿਤਕਾਂ ਦਾ ਕੁੱਲ ਅੰਕੜਾ 21,000 ਦੇ ਪਾਰ, ਜਾਣੋ ਦੇਸ਼ਾਂ ਦੀ ਸਥਿਤੀ

03/26/2020 10:58:21 AM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਕੁੱਲ 471,417 ਲੋਕ ਇਨਫੈਕਟਿਡ ਹਨ ਜਦਕਿ 21,295 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ ਸਮੇਤ ਦੁਨੀਆ ਭਰ ਦੇ ਪ੍ਰਭਾਵਿਤ ਦੇਸ਼ਾਂ ਵਿਚ ਲੌਕਡਾਊਨ ਕਾਰਨ ਸੜਕਾਂ ਖਾਲੀ ਹਨ। ਚੀਨ ਦੇ ਬਾਅਦ ਯੂਰਪ ਵਿਚ ਕੋਰੋਨਾ ਸਭ ਤੋਂ ਵੱਧ ਕਹਿਰ ਵਰ੍ਹਾ ਰਿਹਾ ਹੈ। ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਹੋਈਆਂ ਹਨ। ਸਪੇਨ ਵੀ ਹੁਣ ਕੋਰੋਨਾ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ।

ਇਟਲੀ 'ਚ 7,503 ਮੌਤਾਂ
ਵੁਹਾਨ ਤੋਂ ਫੈਲੇ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇਟਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਪਿਛਲੇ 24 ਘੰਟੇ ਵਿਚ ਇਟਲੀ ਵਿਚ 683 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 7,503 ਤੱਕ ਪਹੁੰਚ ਗਿਆ ਹੈ। ਚੀਨ ਦੇ ਬਾਹਰ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਇਟਲੀ ਵਿਚ ਹੀ ਹੋਈਆਂ ਹਨ। ਇਸ ਦੇ ਨਾਲ ਹੀ 5,210 ਨਵੇਂ ਪੁਸ਼ਟੀ ਮਾਮਲੇ ਸਾਹਮਣੇ ਆਏ ਅਤੇ ਇਸ ਵਾਇਰਸ ਦੀ ਚਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਵੱਧ ਕੇ 74,386 ਹੋ ਗਈ।

ਸਪੇਨ 'ਚ ਇਕ ਦਿਨ 'ਚ 656 ਲੋਕਾਂ ਦੀ ਮੌਤ
ਯੂਰਪ ਦਾ ਸਪੇਨ ਕੋਰੋਨਾ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 683 ਲੋਕਾਂ ਦੀ ਮੌਤ ਹੋ ਗਈ ਅਤੇ ਕੁੱਲ ਅੰਕੜਾ 3,647 ਤੱਕ ਪਹੁੰਚ ਗਿਆ ਜਦਕਿ ਸਪੇਨ ਵਿਚ ਹੁਣ ਤੱਕ 49,515 ਲੋਕ ਇਨਫੈਕਟਿਡ ਹਨ। ਈਰਾਨ ਵਿਚ ਕੋਰੋਨਾ ਨਾਲ 143 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਇੱਥੇ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 2,077 ਹੋ ਗਿਆ ਜਦਕਿ ਇਸ ਬੀਮਾਰੀ ਦੀ ਚਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ 27,017 ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਮਜ਼ਾਕ ਉਡਾਉਂਦੇ ਪ੍ਰਿੰਸ ਵਿਲੀਅਮ ਦਾ ਵੀਡੀਓ ਵਾਾਇਰਲ

ਜਾਣੋ ਦੁਨੀਆ ਦੇ ਦੇਸ਼ਾਂ ਦੀ ਸਥਿਤੀ
ਚੀਨ- 81,285 ਮਾਮਲੇ, 3,287 ਮੌਤਾਂ
ਇਟਲੀ- 74,386 ਮਾਮਲੇ, 7,503 ਮੌਤਾਂ
ਅਮਰੀਕਾ- 68,421 ਮਾਮਲੇ, 1,032 ਮੌਤਾਂ
ਸਪੇਨ- 49,515 ਮਾਮਲੇ, 3,647 ਮੌਤਾਂ
ਜਰਮਨੀ- 37,323 ਮਾਮਲੇ, 206 ਮੌਤਾਂ
ਈਰਾਨ- 27,017 ਮਾਮਲੇ, 2,077 ਮੌਤਾਂ
ਫਰਾਂਸ- 25,233 ਮਾਮਲੇ, 1,331 ਮੌਤਾਂ
ਸਵਿਟਜ਼ਰਲੈਂਡ- 10,897 ਮਾਮਲੇ, 153 ਮੌਤਾਂ
ਦੱਖਣੀ ਕੋਰੀਆ- 9,241 ਮਾਮਲੇ, 131 ਮੌਤਾਂ
ਬ੍ਰਿਟੇਨ- 9,529 ਮਾਮਲੇ, 465 ਮੌਤਾਂ
ਨੀਦਰਲੈਂਡ- 6,412 ਮਾਮਲੇ, 356 ਮੌਤਾਂ
ਆਸਟ੍ਰੀਆ- 5,588 ਮਾਮਲੇ, 31 ਮੌਤਾਂ
ਬੈਲਜੀਅਮ- 4,937ਮਾਮਲੇ, 178 ਮੌਤਾਂ 
ਨਾਰਵੇ- 3,084 ਮਾਮਲੇ, 14 ਮੌਤਾਂ
ਆਸਟ੍ਰੇਲੀਆ- 2,728 ਮਾਮਲੇ, 12 ਮੌਤਾਂ
ਕੈਨੇਡਾ- 3,409 ਮਾਮਲੇ, 36 ਮੌਤਾਂ
ਸਵੀਡਨ- 2,526 ਮਾਮਲੇ, 62 ਮੌਤਾਂ
ਬ੍ਰਾਜ਼ੀਲ- 2,247 ਮਾਮਲੇ, 46 ਮੌਤਾਂ
ਇਜ਼ਰਾਈਲ-1,930 ਮਾਮਲੇ, 3 ਮੌਤਾਂ
ਮਲੇਸ਼ੀਆ- 1,624 ਮਾਮਲੇ, 16 ਮੌਤਾਂ
ਡੈਨਮਾਰਕ- 1,591 ਮਾਮਲੇ, 32 ਮੌਤਾਂ
ਤੁਰਕੀ- 2,433 ਮਾਮਲੇ, 59 ਮੌਤਾਂ
ਜਾਪਾਨ- 1,307 ਮਾਮਲੇ, 45 ਮੌਤਾਂ
ਆਇਰਲੈਂਡ- 1,564 ਮਾਮਲੇ, 9 ਮੌਤਾਂ
ਇਕਵਾਡੋਰ- 1,211 ਮਾਮਲੇ, 29 ਮੌਤਾਂ
ਪਾਕਿਸਤਾਨ- 1,063 ਮਾਮਲੇ, 8 ਮੌਤਾਂ 
ਗ੍ਰੀਸ- 821 ਮਾਮਲੇ, 22 ਮੌਤਾਂ
ਇੰਡੋਨੇਸ਼ੀਆ- 790 ਮਾਮਲੇ, 58 ਮੌਤਾਂ
ਫਿਲਪੀਨਜ਼- 636 ਮਾਮਲੇ, 38 ਮੌਤਾਂ
ਇਰਾਕ- 346 ਮਾਮਲੇ, 29 ਮੌਤਾਂ
ਭਾਰਤ-664 ਮਾਮਲੇ, 12ਮੌਤਾਂ
ਰੂਸ- 658 ਮਾਮਲੇ, 3 ਮੌਤ
ਈਰਾਨ- 346 ਮਾਮਲੇ, 29 ਮੌਤਾਂ
ਸੈਨ ਮਾਰੀਨੋ- 208 ਮਾਮਲੇ, 21 ਮੌਤਾਂ

 


Vandana

Content Editor

Related News