ਕੋਵਿਡ-19 ਨੂੰ ਲੈ ਕੇ ਅਮਰੀਕੀ ਵਿਗਿਆਨੀ ਨੇ ਦਿੱਤੀ ਇਹ ਵੱਡੀ ਚਿਤਾਵਨੀ

04/06/2020 5:28:17 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਚੋਟੀ ਦੇ ਵਿਗਿਆਨੀ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਹੌਲੀ-ਹੌਲੀ ਮੌਸਮੀ ਬੀਮਾਰੀ ਦਾ ਰੂਪ ਲੈ ਸਕਦਾ ਹੈ। ਅਮਰੀਕਾ ਵਿਚ ਛੂਤ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰ ਐਨਥਨੀ ਫਾਉਚੀ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ 'ਤੇ ਕੰਟਰੋਲ ਅਸੰਭਵ ਨਜ਼ਰ ਆ ਰਿਹਾ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿਚ ਛੂਤ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰ ਐਨਥਨੀ ਫਾਉਚੀ ਨੇ ਕਿਹਾ,''ਇਸ ਸਾਲ ਪੂਰੀ ਧਰਤੀ ਤੋਂ ਵਾਇਰਸ ਨੂੰ ਹਟਾਉਣਾ ਅਸੰਭਵ ਜਿਹਾ ਹੈ।'' ਇਸ ਦਾ ਮਤਲਬ ਹੈ ਕਿ ਅਮਰੀਕਾ ਵਿਚ ਅਗਲੇ ਫਲੂ ਸੀਜਨ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਫਿਰ ਤੋਂ ਪੈਰ ਪਸਾਰ ਸਕਦਾ ਹੈ। 

PunjabKesari

ਫਾਉਚੀ ਨੇ ਕਿਹਾ ਕਿ ਕੋਰੋਨਾ ਦੇ ਪਰਤਣ ਦੀ ਸੰਭਾਵਨਾ ਦੇ ਕਾਰਨ ਹੀ ਅਮਰੀਕਾ ਆਪਣੀ ਤਿਆਰੀ ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਟੀਕਾ ਵਿਕਸਿਤ ਕਰਨ ਅਤੇ ਸਾਰੇ ਇਲਾਜਾਂ ਨੂੰ ਲੈਕੇ ਕਲੀਨਿਕਲ ਟ੍ਰਾਇਲ ਕਰਾ ਰਿਹਾ ਹੈ। ਫਾਉਚੀ ਨੇ ਕਿਹਾ,''ਜੇਕਰ ਕੋਰੋਨਾ ਫਿਰ ਤੋਂ ਉਭਰਦਾ ਹੈ ਤਾਂ ਸਾਡੇ ਕੋਲ ਉਦੋਂ ਘੱਟੋ-ਘੱਟ ਇਸ ਨੂੰ ਰੋਕਣ ਦੇ ਉਪਾਅ ਹੋਣਗੇ।'' ਫਾਉਚੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਅਮਰੀਕਾ ਕੋਰੋਨਾਵਾਇਰਸ ਦਾ ਟੀਕਾ 12 ਤੋਂ 18 ਮਹੀਨਿਆਂ ਦੇ ਅੰਦਰ ਤਿਆਰ ਕਰ ਲਵੇਗਾ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਕਹਿਰ, ਇਸ ਦੇਸ਼ ਦਾ ਪੀ.ਐੱਮ. ਹੁਣ ਖੁਦ ਕਰੇਗਾ ਮਰੀਜ਼ਾਂ ਦਾ ਇਲਾਜ

PunjabKesari

ਡਾਕਟਰ ਫਾਉਚੀ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ 1 ਲੱਖ ਤੋਂ ਵਧੇਰੇ ਮੌਤਾਂ ਹੋ ਸਕਦੀਆਂ ਹਨ। ਉਹਨਾਂ ਨੇ ਚਿਤਾਵਨੀ ਦਿੱਤੀ,''ਜਿਹੜੇ ਰਾਜ ਲੋਕਾਂ ਲਈ ਘਰਾਂ ਵਿਚ ਰਹਿਣ ਦੇ ਆਦੇਸ਼ ਜਾਰੀ ਨਹੀਂ ਕਰ ਰਹੇ ਹਨ, ਉਹ ਦੇਸ਼ ਤੋਂ ਜ਼ਿਆਦਾ ਖੁਦ ਨੂੰ ਖਤਰੇ ਵਿਚ ਪਾ ਰਹੇ ਹਨ।'' ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਫਿਲਹਾਲ ਕੋਰੋਨਾਵਾਇਰਸ ਦੇ ਲਈ 40 ਟੀਕਿਆਂ ਦਾ ਪਰੀਖਣ ਕੀਤਾ ਜਾ ਰਿਹਾ ਹੈ। ਇਹਨਾਂ ਵਿਚੋਂ ਕਈ ਟੀਕੇ ਇਨਸਾਨਾਂ ਵਿਚ ਪਰੀਖਣ ਦੇ ਪੜਾਅ ਵਿਚ ਪਹੁੰਚ ਚੁੱਕੇ ਹਨ।ਗੌਰਤਲਬ ਹੈ ਕਿ ਅਮਰੀਕਾ ਵਿਚ ਹੁਣ ਤੱਕ 9 ਹਜ਼ਾਰ ਤੋਂ ਵਧੇਰੇ ਮੌਤਾਂ ਹੋਣ ਅਤੇ 3 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ ਅਮਰੀਕੀਆਂ ਲਈ ਬਹੁਤ ਮੁਸ਼ਕਲ ਹੋਣ ਵਾਲੇ ਹਨ।


ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 2 ਔਰਤਾਂ ਨੂੰ ਬਿਨਾਂ ਵਜ੍ਹਾ ਬਾਹਰ ਘੁੰਮਣ ਕਾਰਨ ਹੋਇਆ 6308 ਯੂਰੋ ਜ਼ੁਰਮਾਨਾ


Vandana

Content Editor

Related News